ਬਟਾਲਾ, 2 ਜੂਨ (ਸਤਿੰਦਰ ਸਿੰਘ)-ਅੱਜ ਬਟਾਲਾ 'ਚ ਸ਼ਾਮ ਦੇ ਸਮੇਂ ਚਿੱਟੀ ਗਰਾਊਾਡ ਦੇ ਸਾਹਮਣੇ ਰਾਈਫਲ ਰੈਸਟੋਰੈਂਟ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸਪਲੈਂਡਰ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਕਰੀਬ 6 ਗੋਲੀਆਂ ਚਲਾ ਕੇ ਫਰਾਰ ਹੋ ਗਏ | ਦੱਸਣਯੋਗ ਹੈ ਕਿ ਇਹ ਉਹ ਮਾਰਕੀਟ ਹੈ, ਜਿਹੜੀ ਇੰਮੀਗਰੇਸ਼ਨ ਆਈਲਟਸ ਦਾ ਹੱਬ ਮੰਨਿਆ ਜਾਂਦਾ ਹੈ | ਸ਼ਾਮ ਦੇ ਸਮੇਂ ਚੱਲੀ ਗੋਲੀ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ | ਗੋਲੀਆਂ ਚਲਾਉਣ ਵਾਲੇ ਦੋਵਾਂ ਨੌਜਵਾਨਾਂ ਨੇ ਮੂੰਹ ਬੰਨੇ ਹੋਏ ਸਨ | ਉਨ੍ਹਾਂ ਨੇ 6 ਤੋਂ 7 ਗੋਲੀਆਂ ਚਲਾਈਆਂ ਜੋ 2 ਗੱਡੀਆਂ ਤੇ ਇੱਕ ਦੁਕਾਨ ਦੇ ਸ਼ਟਰ 'ਤੇ ਵੀ ਲੱਗੀ | ਇਸ ਸੰਬੰਧ ਵਿਚ ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ | ਪੁਲਿਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ ਤੇ ਇੱਥੇ ਫਿਰ ਦੂਸਰੀ ਵਾਰ ਗੋਲੀ ਚਲੀ ਹੈ ਤੇ ਪੁਲਿਸ ਗੋਲੀਆਂ ਚਲਾਉਣ ਵਾਲੇ ਅਨਸਰਾਂ ਤੱਕ ਜਲਦ ਹੀ ਪਹੁੰਚ ਜਾਵੇਗੀ, ਜਾਂਚ ਜਾਰੀ ਹੈ | ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਬਟਾਲੇ ਦਾ ਮਾਹੌਲ ਠੀਕ ਨਹੀਂ ਹੈ, ਲਗਾਤਾਰ ਦਹਿਸ਼ਤ ਦਾ ਮਾਹੌਲ ਹੈ, ਜਿਹੜਾ ਮਰਜ਼ੀ ਆ ਕੇ ਗੋਲੀ ਚਲਾ ਜਾਂਦਾ ਹੈ |