ਬਟਾਲਾ, 2 ਜੂਨ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਖੋਖਰ ਫ਼ੌਜੀਆਂ ਵਿਖੇ 6ਵਾਂ 5 ਰੋਜ਼ਾ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕੱਪ 3 ਜੂਨ ਤੋਂ ਕਰਵਾਇਆ ਜਾ ਰਿਹਾ ਹੈ | ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਮੰਚ ਖੋਖਰ ਫ਼ੌਜੀਆਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ 7 ਜੂਨ ਤੱਕ ਕਰਵਾਏ ਜਾ ਰਹੇ ਇਸ 7-ਏ, ਸਾਈਡ ਡੇ ਨਾਈਟ ਆਲ ਓਪਨ ਫੁੱਟਬਾਲ ਟੂਰਨਾਮੈਂਟ ਵਿਚ ਸੀਨੀਅਰ ਤੇ ਜੂਨੀਅਰ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਆਲ ਓਪਨ ਦੀਆਂ 18 ਅਤੇ ਜੂਨੀਅਰ ਦੀਆਂ 8 ਟੀਮਾਂ ਭਾਗ ਲੈਣਗੀਆਂ | ਉਨ੍ਹਾਂ ਦੱਸਿਆ ਕਿ ਸੀਨੀਅਰ ਟੀਮਾਂ 'ਚ ਪਹਿਲਾ ਇਨਾਮ 81 ਹਜ਼ਾਰ ਤੇ ਦੂਸਰਾ ਇਨਾਮ 61 ਹਜ਼ਾਰ, ਜੂਨੀਅਰ 'ਚ ਪਹਿਲਾ ਇਨਾਮ 21 ਹਜ਼ਾਰ ਤੇ ਦੂਜਾ ਇਨਾਮ 15 ਹਜ਼ਾਰ ਦਿੱਤਾ ਜਾਵੇਗਾ | ਜਦ ਕਿ ਤੀਸਰੇ ਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 11-11 ਹਜ਼ਾਰ ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਬੈਸਟ ਫਾਰਵਰਡ, ਬੈਸਟ ਗੋਲਕੀਪਰ, ਬੈਸਟ ਡਿਫੈਂਡਰ ਤੇ ਬੈਸਟ ਹਾਫਬੈਕ ਖਿਡਾਰੀ ਨੂੰ 31-3100 ਰੁਪਏ ਦਿੱਤੇ ਜਾਣਗੇ | ਸਾਰੇ ਟੂਰਨਾਮੈਂਟ ਵਿਚ ਸੀਨੀਅਰ 'ਚ ਵਧੀਆ ਖਿਡਾਰੀ ਨੂੰ 5100 ਤੇ ਜੂਨੀਅਰ ਵਿਚ 2100, ਹਰੇਕ ਮੈਚ ਦੇ ਵਧੀਆ ਖਿਡਾਰੀ ਸੀਨੀਅਰ ਵਿਚ 1100 ਅਤੇ ਜੂਨੀਅਰ ਵਿਚ 500 ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਲੱਕੀ ਡਰਾਅ ਵੀ ਕੱਢੇ ਜਾਣਗੇ | ਇਸ ਮੌਕੇ ਪਰਮਜੀਤ ਸਿੰਘ ਕਲੱਬ ਪ੍ਰਧਾਨ, ਸੁਖਬੀਰ ਸਿੰਘ ਪੰਨੂੰ ਕੈਸ਼ੀਅਰ ਮਨਜੀਤ ਸਿੰਘ ਘੁੰਮਣ, ਚੇਅਰਮੈਨ ਤਰਲੋਕ ਸਿੰਘ ਹੁੰਦਲ, ਹਰਦੀਪ ਸਿੰਘ ਪੰਨੂੰ, ਗੁਰਲਾਲ ਸਿੰਘ ਪੰਨੂੰ, ਗਗਨ ਕੋਚ, ਲਵਦੀਪ ਕੋਚ, ਬੰਟੀ ਕੋਚ, ਪੰਮਾ ਕੋਚ, ਸੋਨੂੰ ਪੰਨੂੰ, ਸਾਬੀ ਹੁੰਦਲ, ਰਣਦੀਪ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ |