29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੜਕ ਕਿਨਾਰੇ ਔਰਤ ਦੀ ਲਾਸ਼ ਮਿਲੀ <br/>

ਅਜੀਤ ਡੈਸਕ 03-06-2026
ਬਟਾਲਾ, 2 ਜੂਨ (ਸਤਿੰਦਰ ਸਿੰਘ)-ਬਟਾਲਾ-ਅੰਮਿ੍ਤਸਰ ਰੋਡ 'ਤੇ ਹੀਰੋ ਵਾਲੀ ਗਲੀ ਨੇੜੇ ਸੜਕ ਦੇ ਕਿਨਾਰੇ ਤੋਂ ਇਕ ਅÏਰਤ ਦੀ ਲਾਸ਼ ਬਰਾਮਦ ਹੋਈ ਹੈ | ਇਸ ਨਾਲ ਸਮੁੱਚੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ, ਜਿਨਾਂ ਵਲੋਂ ਜਾਂਚ ਸ਼ੁਰੂ ਕੀਤੀ ਗਈ | ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਇਕ ਅÏਰਤ ਦੀ ਲਾਸ਼ ਪਈ ਹੋਈ ਹੈ ਅਤੇ ਉਹ ਮੌਕੇ 'ਤੇ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਅÏਰਤ ਦੇ ਝੋਲੇ ਵਿਚੋਂ ਉਸ ਦਾ ਵੋਟਰ ਕਾਰਡ, ਆਧਾਰ ਕਾਰਡ ਅਤੇ ਇਕ ਮੋਬਾਇਲ ਫ਼ੋਨ ਮਿਲਿਆ ਹੈ, ਜਿਸ ਦੇ ਅਨੁਸਾਰ ਮਿ੍ਤਕਾ ਦਾ ਨਾਂਅ ਪਰਮਜੀਤ ਕੌਰ (48) ਪਤਨੀ ਅਜਮੇਰ ਸਿੰਘ ਹੈ ਅਤੇ ਉਹ ਬੁਆਣੀ ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪਿੰਡ ਖੋਖਰ ਫ਼ੌਜੀਆਂ ਵਿਖੇ 6ਵਾਂ 5 ਰੋਜ਼ਾ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕੱਪ ਅੱਜ ਤੋਂ <br/> ਅਗਲੀ ਖ਼ਬਰ ਐਸ.ਐਲ. ਬਾਵਾ ਕਾਲਜ 'ਚ ਡੀ.ਏ.ਵੀ. ਦਾ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।