29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਐਸ.ਐਲ. ਬਾਵਾ ਕਾਲਜ 'ਚ ਡੀ.ਏ.ਵੀ. ਦਾ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 03-06-2026
ਬਟਾਲਾ, 2 ਜੂਨ (ਸਤਿੰਦਰ ਸਿੰਘ)-ਆਰਿਆਰਤਨ ਡਾ. ਪੂਨਮ ਸੂਰੀ ਪ੍ਰਧਾਨ ਆਰਿਆ ਪ੍ਰਦੇਸ਼ਿਕ ਪ੍ਰਤਿਨਿਧੀ ਸਭਾ ਅਤੇ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਤੇ ਪ੍ਰੇਰਣਾ ਸਦਕਾ ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਆਰਿਆ ਸਮਾਜ ਵਿਭਾਗ ਦੀ ਮੁਖੀ ਡਾ. ਸਰੋਜ ਬਾਲਾ ਤੇ ਡਾ. ਨਵੀਨ ਚੰਦ ਦੀ ਦੇਖ-ਰੇਖ ਵਿਚ 'ਡੀ.ਏ.ਵੀ. ਸਥਾਪਨਾ ਦਿਵਸ' ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ 'ਆਰਿਆ ਰਤਨ' ਪਦਮਸ਼੍ਰੀ ਨਾਲ ਸਨਮਾਨਿਤ ਡਾ. ਪੂਨਮ ਸੂਰੀ ਦੇ ਕਾਰਜਕਾਲ ਦੌਰਾਨ ਸਮੂਹ ਡੀ.ਏ.ਵੀ. ਸੰਸਥਾਵਾਂ ਲਗਾਤਾਰ ਤਰੱਕੀ ਕਰ ਰਹੀਆਂ ਹਨ ਅਤੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਨੌਜਵਾਨ ਪੀੜ੍ਹੀ ਵਿਚ ਆਧੁਨਿਕ ਸਿੱਖਿਆ ਤੇ ਵੈਦਿਕ ਸੰਸਕਿ੍ਤੀ ਦਾ ਨਿਰੰਤਰ ਪ੍ਰਚਾਰ-ਪ੍ਰਸਾਰ ਕਰ ਕੇ ਉਨ੍ਹਾਂ ਨੂੰ ਉੱਤਮ ਨਾਗਰਿਕ ਬਣਾਉਣ ਲਈ ਕਾਰਜਸ਼ੀਲ ਹਨ | ਇਸ ਮੌਕੇ ਡਾ. ਦਿਨੇਸ਼ ਕੁਮਾਰ, ਰਜਿਸਟਰਾਰ ਪ੍ਰੋ. ਸੁਨੀਲ ਜੇਤਲੀ, ਪ੍ਰੋ. ਰਾਜੀਵ ਮਹਿਤਾ, ਡਾ. ਕਿਰਨ ਬਾਲਾ, ਪ੍ਰੋ. ਸੁਮਨਪ੍ਰੀਤ, ਪ੍ਰੋ. ਅਮਨਪ੍ਰੀਤ, ਪ੍ਰੋ. ਸ਼ਾਇਨਾ, ਸੁਰਜੀਤ ਕੁਮਾਰ, ਸੰਜੀਵ ਨੰਦਾ ਅਤੇ ਸ਼ਿੰਗਾਰਾ ਨੇ ਭਾਗ ਲੈ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ |

ਪਿਛਲੀ ਖ਼ਬਰ ਸੜਕ ਕਿਨਾਰੇ ਔਰਤ ਦੀ ਲਾਸ਼ ਮਿਲੀ <br/> ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 32ਵੀਂ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।