29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 32ਵੀਂ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਅਜੀਤ ਡੈਸਕ 03-06-2026
ਡੇਰਾ ਬਾਬਾ ਨਾਨਕ, 2 ਜੂਨ (ਹੀਰਾ ਸਿੰਘ ਮਾਂਗਟ)-ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 32ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨ ਉਪਰੰਤ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਈ | ਇਸ ਯਾਤਰਾ ਦੇ ਆਰੰਭ ਮੌਕੇ ਕਸਬਾ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਖਾਲਸਾਈ ਰੰਗ ਵਿਚ ਰੰਗਿਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਮੁਖੀ ਡਾਕਟਰ ਗੁਰਦੇਵ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸੰਗਤਾਂ ਵਲੋਂ ਸਵਾਗਤ ਲਈ ਪਿੰਡ-ਪਿੰਡ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ ਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਸੂਬਿਆਂ ਤੋਂ ਹੁੰਦੀ ਹੋਈ 36 ਦਿਨ ਦਾ ਸਫ਼ਰ ਤੈਅ ਕਰ ਕੇ ਇਹ ਮਹਾਨ ਪੈਦਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪੁੱਜੇਗੀ ਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਾਰਨ ਉਪਰੰਤ 6 ਜੁਲਾਈ ਨੂੰ ਇਹ ਪੈਦਲ ਯਾਤਰਾ ਵਾਪਸ ਪਰਤੇਗੀ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ, ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ, ਹਰਪਾਲ ਸਿੰਘ ਰੰਧਾਵਾ, ਦਲਜੀਤ ਸਿੰਘ ਕਾਹਲੋਂ ਬਟਾਲਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਬਾਬਾ ਰਣਧੀਰ ਸਿੰਘ, ਸਰਪੰਚ ਗੁਲਜਾਰ ਸਿੰਘ, ਮਨਮੋਹਨ ਸਿੰਘ, ਗੁਰਜੋਤ ਸਿੰਘ ਪਦਮ, ਮੈਨੇਜਰ ਸਤਨਾਮ ਸਿੰਘ, ਦਲੀਪ ਸਿੰਘ ਬਟਾਲਾ, ਬਾਬਾ ਬਲਜਿੰਦਰ ਸਿੰਘ, ਕਰਮਜੀਤ ਸਿੰਘ, ਸੁਖਜਿੰਦਰ ਸਿੰਘ ਲਾਲੀ, ਉਪ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਦਲਜੀਤ ਸਿੰਘ ਜੋਸ਼, ਗੁਰਪ੍ਰੀਤ ਸਿੰਘ ਖਾਸਾਂਵਾਲੀ, ਰਜਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ, ਡਾ. ਸਤਨਾਮ ਸਿੰਘ ਬਾਜਵਾ, ਸੁਰਜੀਤ ਸਿੰਘ ਮਹਾਲ ਨੰਗਲ, ਥਾਣੇਦਾਰ ਅਵਤਾਰ ਸਿੰਘ, ਮਨਜੀਤ ਸਿੰਘ ਬੇਦੀ, ਬਾਬਾ ਅਜੀਤ ਸਿੰਘ ਸ਼ਹਿਜ਼ਾਦਾ, ਕਰਨੈਲ ਸਿੰਘ ਫੌਜੀ, ਸਤਨਾਮ ਸਿੰਘ ਪਟਵਾਰੀ, ਤਰਸੇਮ ਸਿੰਘ ਢਾਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਐਲ. ਬਾਵਾ ਕਾਲਜ 'ਚ ਡੀ.ਏ.ਵੀ. ਦਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਵਾਰਡ ਨੰਬਰ 4 ਤੋਂ ਬੀਬੀ ਹਰਪਾਲ ਕੌਰ ਤੇੇ ਸੁਖਪ੍ਰੀਤ ਸਿੰਘ ਸੈਬੀ ਭਾਟੀਆ ਨੇ ਵਾਰਡ 3 ਤੋਂ ਨਾਮਜ਼ਦਗੀ ਪੱਤਰ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।