19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਇੰਟਰ ਸਕੂਲ ਸਟੇਟ ਟੂਰਨਾਮੈਂਟ ਅੱਜ ਤੋਂ <br/>

ਅਜੀਤ ਡੈਸਕ 30-05-2026
ਫ਼ਤਹਿਗੜ੍ਹ ਚੂੜੀਆਂ, 29 ਮਈ (ਐੱਮ.ਐੱਸ. ਫੁੱਲ)-ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਲੋਂ ਪੰਜਾਬ ਕੌਂਸਲ ਫਾਰ ਸਪੋਰਟਸ ਐਂਡ ਐਜੂਕੇਸ਼ਨ ਦੇ ਸਹਿਯੋਗ ਨਾਲ ਇੰਟਰ ਸਕੂਲ ਸਟੇਟ ਟੂਰਨਾਮੈਂਟ 2026 ਜੋ 30 ਮਈ ਤੋਂ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦਾ ਰਸਮੀ ਉਦਘਾਟਨੀ ਸਮਾਗਮ ਸਵੇਰੇ 10 ਵਜੇ ਹੋਵੇਗਾ | ਟੂਰਨਾਮੈਂਟ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਭਾਗ ਲੈਣਗੀਆਂ | ਇਹ ਮੁਕਾਬਲੇ ਵਾਲੀਬਾਲ, ਫੁੱਟਬਾਲ ਅਤੇ ਖੋ-ਖੋ ਖੇਡਾਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਵਰਗਾਂ ਵਿਚ ਕਰਵਾਏ ਜਾਣਗੇ | ਡਾ. ਗੁਲਵਤਨ ਸਿੰਘ ਕੰਗ ਨੇ ਦੱਸਿਆ ਕਿ 'ਟੂਰਨਾਮੈਂਟ' ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਖਿਡਾਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਡਾ. ਆਨੰਦਜੀਤ ਕੌਰ ਵਲੋਂ ਦੱਸਿਆ ਗਿਆ ਕਿ ਇਹ ਟੂਰਨਾਮੈਂਟ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਰਾਜ ਪੱਧਰ 'ਤੇ ਆਪਣਾ ਹੁਨਰ ਵਿਖਾਉਣ ਲਈ ਇਕ ਵੱਡਾ ਮੰਚ ਸਾਬਤ ਹੋਵੇਗਾ | ਉਨ੍ਹਾਂ ਨੇ ਸਮੂਹ ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੂੰ ਟੂਰਨਾਮੈਂਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ |

ਪਿਛਲੀ ਖ਼ਬਰ ਕੁੱਟਮਾਰ ਕਰਨ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹਨੰੂਮਾਨ ਚੌਕ 'ਚ ਸਥਿਤ ਜਨਰਲ ਪਖਾਨਿਆਂ ਦੀ ਸਫ਼ਾਈ ਨਾ ਹੋਣ ਕਾਰਨ ਫੈਲੀ ਭੈੜੀ ਬਦਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।