12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਨੇ ਮਨਾਇਆ ਸਥਾਪਨਾ ਦਿਵਸ

ਧਾਰਕਲਾਂ, 11 ਸਤੰਬਰ (ਨਰੇਸ਼ ਪਠਾਨੀਆ)-ਅੱਜ ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਦੁਆਰਾ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੈਂਕ ਕਰਮਚਾਰੀਆਂ ਦੁਆਰਾ ਬੈਂਕ ਪਰਿਸਰ ’ਚ ਕੇਕ ਕੱਟ ਕੇ ਗ੍ਰਾਹਕਾਂ ਨਾਲ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ ।

ਅਜੀਤ ਡੈਸਕ 12-09-2026
ਧਾਰਕਲਾਂ, 11 ਸਤੰਬਰ (ਨਰੇਸ਼ ਪਠਾਨੀਆ)-ਅੱਜ ਪੰਜਾਬ ਗ੍ਰਾਮੀਣ ਬੈਂਕ ਦੁਨੇਰਾ ਸ਼ਾਖਾ ਦੁਆਰਾ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੈਂਕ ਕਰਮਚਾਰੀਆਂ ਦੁਆਰਾ ਬੈਂਕ ਪਰਿਸਰ ’ਚ ਕੇਕ ਕੱਟ ਕੇ ਗ੍ਰਾਹਕਾਂ ਨਾਲ ਸਥਾਪਨਾ ਦਿਵਸ ਦੀ ਖੁਸ਼ੀ ਸਾਂਝੀ ਕੀਤੀ ਗਈ । ਬੈਂਕ ਮੈਨੇਜਰ ਸ਼ੁੱਭਮ ਮਹਾਜਨ, ਅਸਿਸਟੈਂਟ ਮੈਨੇਜਰ ਅਦਿੱਤਿਆ ਸਿੰਘ ਠਾਕੁਰ, ਜਗਜੀਤ ਸਿੰਘ ਕਲਰਕ ਨੇ ਬੈਂਕ ਦੇ ਵਿਸ਼ੇਸ਼ ਖਾਤਾ ਧਾਰਕਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਤੇ ਸਮਾਗਮ ਦੇ ਅੰਤ ’ਚ ਮੈਨੇਜਰ ਸ਼ੁੱਭਮ ਮਹਾਜਨ ਨੇ ਗ੍ਰਾਹਕਾਂ ਨਾਲ ਬੈਠ ਕੇ ਚਾਹ ਨਾਸ਼ਤਾ ਖਾਧਾ ਤੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬੈਂਕ ਦੀਆਂ ਸੇਵਾਵਾਂ ਦੇ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਤੇ ਸਹਿਯੋਗ ਦੇ ਲਈ ਦਿਲ ਤੋਂ ਧੰਨਵਾਦ ਕਰਦੇ ਹਨ। ਇਸ ਮੌਕੇ ਸੋਨਮ ਮਹਿਰਾ, ਦੀਪਕ ਮਹਾਜਨ, ਚੰਦਨ ਮਹਾਜਨ, ਮੋਨੂ ਡੋਗਰਾ, ਸੰਜੀਵ ਸਲਾਥੀਆ, ਰਾਕੇਸ਼ ਸ਼ਰਮਾ, ਸਾਹਿਲ ਪਠਾਨੀਆ ਅਤੇ ਕੁੰਕੂ ਸ਼ਰਮਾ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਖੱਤਰੀ ਸਭਾ ਪਠਾਨਕੋਟ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਅਗਲੀ ਖ਼ਬਰ ਬਲਾਕ ਘਰੋਟਾ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ੁੱਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।