19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਹਨੰੂਮਾਨ ਚੌਕ 'ਚ ਸਥਿਤ ਜਨਰਲ ਪਖਾਨਿਆਂ ਦੀ ਸਫ਼ਾਈ ਨਾ ਹੋਣ ਕਾਰਨ ਫੈਲੀ ਭੈੜੀ ਬਦਬੂ

ਅਜੀਤ ਡੈਸਕ 30-05-2026
ਗੁਰਦਾਸਪੁਰ, 29 ਮਈ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੇ ਹਨੰੂਮਾਨ ਚੌਕ ਸਥਿਤ ਜਨਰਲ ਪਖਾਨਿਆਂ ਦੀ ਪਿਛਲੇ ਕਈ ਦਿਨਾਂ ਤੋਂ ਸਾਫ਼ ਸਫ਼ਾਈ ਨਾ ਹੋਣ ਕਾਰਨ ਭੈੜੀ ਬਦਬੂ ਫੈਲੀ ਹੋਈ ਹੈ | ਪਰ ਇਸ ਪਾਸੇ ਸਬੰਧਿਤ ਵਿਭਾਗ ਦਾ ਕੋਈ ਧਿਆਨ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ ਦੇ ਸਮੂਹ ਦੁਕਾਨਦਾਰਾਂ ਨੇ ਦੱਸਿਆ ਕਿ ਜਨਰਲ ਪਖਾਨਿਆਂ ਦੀ ਪਿਛਲੇ 10 ਦਿਨਾਂ ਤੋਂ ਕੋਈ ਸਫ਼ਾਈ ਨਹੀਂ ਹੋਈ ਅਤੇ ਸਫ਼ਾਈ ਕਰਨ ਲਈ ਕੋਈ ਵੀ ਸਫ਼ਾਈ ਸੇਵਕ ਨਹੀਂ ਹੈ | ਜਿਸ ਕਾਰਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ ਅਤੇ ਭੈੜੀ ਬਦਬੂ ਨਾਲ ਲੋਕਾਂ ਦਾ ਨੱਕ ਵਿਚ ਦਮ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਅਤੇ ਪਾਣੀ ਦੀ ਸਪਲਾਈ ਵੀ ਠੀਕ ਨਾ ਹੋਣ ਕਾਰਨ ਪਖਾਨਿਆਂ ਦੀ ਹਾਲਤ ਬਦਤਰ ਬਣੀ ਹੋਈ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਨੰੂਮਾਨ ਚੌਕ ਸਥਿਤ ਜਨਰਲ ਪਖਾਨਿਆਂ ਦੀ ਹਾਲਤ ਸੁਧਾਰੀ ਜਾਵੇ ਅਤੇ ਸਾਫ਼ ਸਫ਼ਾਈ ਲਈ ਸਫ਼ਾਈ ਸੇਵਕ ਤਾਇਨਾਤ ਕੀਤਾ ਜਾਵੇ ਤਾਂ ਜੋ ਲੋਕਾਂ ਨੰੂ ਇਸ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ |
ਪਿਛਲੀ ਖ਼ਬਰ ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਇੰਟਰ ਸਕੂਲ ਸਟੇਟ ਟੂਰਨਾਮੈਂਟ ਅੱਜ ਤੋਂ <br/> ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ 31 ਵਾਰਡਾਂ ਵਿੱਚੋਂ 22 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਮ ਆਦਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।