21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ 'ਚ 4 ਕਾਂਗਰਸ, 3 'ਆਪ', 4 ਆਜ਼ਾਦ ਉਮੀਦਵਾਰ ਜੇਤੂ ਰਹੇ <br/>

ਅਜੀਤ ਡੈਸਕ 30-05-2026
ਸ੍ਰੀ ਹਰਗੋਬਿੰਦਪੁਰ, 29 ਮਈ (ਕੰਵਲਜੀਤ ਸਿੰਘ ਚੀਮਾ)-ਨਗਰ ਕੌਂਸਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੀਆਂ ਕੁੱਲ 11 ਦੇ ਐਲਾਨੇ ਗਏ ਨਤੀਜਿਆਂ ਦੌਰਾਨ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੀ ਉਮੀਦਵਾਰ ਮਨਜੀਤ ਕੌਰ ਪਤਨੀ ਨਵਦੀਪ ਸਿੰਘ ਪੰਨੂੰ ਵਲੋਂ ਵਿਰੋਧੀ ਪਾਰਟੀ 'ਆਪ' ਦੀ ਉਮੀਦਵਾਰ ਰੇਖਾ ਕੁਮਾਰੀ ਪਤਨੀ ਸੰਦੀਪ ਭੱਲਾ ਨੂੰ 51 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ, ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਦੀਪ ਸਿੰਘ ਪੰਨੂੰ ਪੁੱਤਰ ਹਰਦੇਵ ਸਿੰਘ ਨੇ 'ਆਪ' ਉਮੀਦਵਾਰ ਸੰਦੀਪ ਭੱਲਾ ਪੁੱਤਰ ਹਰਜੀਤ ਸਿੰਘ ਭੱਲਾ ਨੂੰ 222 ਵੋਟਾਂ ਦੇ ਫ਼ਰਕ ਨਾਲ ਹਰਾ ਕਿ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ 3 ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ ਪਤਨੀ ਜਗਤਾਰ ਸਿੰੰਘ ਨੇ 'ਆਪ' ਉਮੀਦਵਾਰ ਰੇਖਾ ਨੂੰ 17 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ 4 'ਚੋਂ 'ਆਪ' ਉਮੀਦਵਾਰ ਗੌਰਵ ਭੱਲਾ ਪੁੱਤਰ ਹਰਜੀਤ ਸਿੰਘ ਭੱਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇਜਿੰਦਰਪਾਲ ਸਿੰਘ ਪੰਨੂੰ ਪੁੱਤਰ ਧਰਮ ਸਿੰਘ ਨੂੰ 52 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ, ਵਾਰਡ ਨੰਬਰ 5 'ਚ 2 ਆਜ਼ਾਦ ਉਮੀਦਵਾਰ, 1 ਕਾਂਗਰਸ ਪਾਰਟੀ ਦੀ ਉਮੀਦਵਾਰ, 1 ਆਪ ਪਾਰਟੀ ਦੀ ਉਮੀਦਵਾਰ ਚੋਣ ਲੜ ਰਹੀਆਂ ਸਨ ਅਤੇ ਦੋਵਾਂ ਆਜ਼ਾਦ ਉਮੀਦਵਾਰ ਵਿਚ ਮੁਕਾਬਲਾ ਹੋਇਆ, ਜਿਨ੍ਹਾਂ ਵਿਚੋਂ ਐਡਵੋਕੇਟ ਜੀਵਨ ਜੋਤਿਕਾ ਪੁੱਤਰੀ ਕੁਲਵੰਤ ਰਾਏ ਨੇ ਪ੍ਰੀਆ ਰਾਣੀ ਪਤਨੀ ਰਾਮ ਕਿ੍ਸ਼ਨ ਨੂੰ 86 ਵੋਟਾਂ ਦੇ ਫ਼ਰਕ ਨਾਲ ਹਰਾ ਕਿ ਜਿੱਤ ਪ੍ਰਾਪਤ ਕੀਤੀ ਅਤੇ 'ਆਪ' ੳੇੁਮੀਦਵਾਰ ਰਣਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੂੰ 30 ਵੋਟਾਂ ਪਈਆਂ ਹਨ ਤੇ ਕਾਂਗਰਸ ਪਾਰਟੀ ਦੀ ਕਨਿਕਾ ਪਤਨੀ ਬੋਧ ਰਾਜ ਨੂੰ 9 ਵੋਟਾਂ ਮਿਲੀਆਂ ਹਨ | ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਨੇ 'ਆਪ' ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਭੱਲਾ ਪੁੱਤਰ ਦਇਆ ਸਿੰਘ ਨੂੰ 110 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ | ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ 'ਆਪ' ਉਮੀਦਵਾਰ ਰੌਕਸੀ ਪਤਨੀ ਸੁਖਵੰਤ ਸਿੰਘ ਨੂੰ 330 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ | ਇਸ ਤੋਂ ਪਹਿਲਾਂ ਵਾਰਡ ਨੰਬਰ 7 ਵਿਚ ਕਾਂਗਰਸ ਪਾਰਟੀ ਦੋਵਾਂ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ 'ਆਪ' ਉਮੀਦਵਾਰ ਚੇਤਨ ਕੁਮਾਰ ਪੁੱਤਰ ਬਲਦੇਵ ਰਾਜ ਬਿਨਾਂ ਮੁਕਾਬਲਾ ਜੇਤੂ ਰਹੇ ਸਨ | ਵਾਰਡ ਨੰਬਰ 8 ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਅਤੇ ਬਾਕੀ ਉਮੀਦਵਾਰਾਂ ਵਿਚ ਆਪਸੀ ਸਹਿਮਤੀ ਬਣਨ ਕਾਰਨ ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਪੁੱਤਰ ਰਤਨ ਸਿੰਘ ਬਿਨਾਂ ਮੁਕਾਬਲੇ ਜੇਤੂ ਰਹੇ ਸਨ | ਇਸੇ ਤਰ੍ਹਾਂ ਵਾਰਡ ਨੰਬਰ 9 ਵਿਚ ਵੀ ਦੋਵਾਂ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਅਤੇ 1 ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਪੁੱਤਰ ਸਰਵਣ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ ਸਨ | ਵਾਰਡ ਨੰਬਰ 11 ਵਿਚ ਵੀ 'ਆਪ' ਉਮੀਦਵਾਰ ਨਾਲ ਸਹਿਮਤੀ ਬਣਨ ਕਾਰਨ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਪਤਨੀ ਪਰਮਜੀਤ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਸਨ | ਇਸ ਮੌਕੇ ਸ੍ਰੀ ਹਰਿਗੋਬਿੰਦਪੁਰ ਦੀਆਂ ਕੁੱਲ 11 ਵਾਰਡਾਂ ਵਿਚੋਂ ਇਸ ਮੌਕੇ ਕਾਂਗਰਸ ਪਾਰਟੀ ਦੇ 4 ਕੌਂਸਲਰ ਬਣੇ ਹਨ, ਆਮ ਆਦਮੀ ਪਾਰਟੀ ਵਲੋਂ 3 ਕੌਂਸਲਰ ਬਣੇ ਹਨ ਤੇ ਆਜ਼ਾਦ ਤੌਰ 'ਤੇ 4 ਕੌਂਸਲਰ ਬਣੇ ਹਨ | ਇਸ ਮੌਕੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਕਮੇਟੀ ਦੀਆਂ 11 ਵਾਰਡਾਂ ਦੀਆਂ ਚੋਣਾਂ ਲੜਨ ਲਈ ਸ਼ਹਿਰ ਦੇ 7 ਹਜ਼ਾਰ 41 ਵੋਟਰਾਂ 'ਚੋਂ ਦੇਸ਼ ਦੀ ਸੱਭ ਤੋਂ ਵੱਡੀ ਮੰਨੀ ਜਾਣੀ ਵਾਲੀ ਭਾਜਪਾ ਪਾਰਟੀ 11 ਉਮੀਦਵਾਰ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਨਹੀਂ ਲੱਭ ਸਕੀ |

ਪਿਛਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਨਗਰ ਕੌਂਸਲ 'ਤੇ ਕਾਂਗਰਸ ਕਾਬਜ਼ ਅਗਲੀ ਖ਼ਬਰ ਕਾਂਗਰਸ ਦੀ ਨਮੋਸ਼ੀਜਨਕ ਹਾਰ 'ਤੇ ਬਾਜਵਾ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ : ਸੇਖਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।