21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫ਼ਤਹਿਗੜ੍ਹ ਚੂੜੀਆਂ ਨਗਰ ਕੌਂਸਲ 'ਤੇ ਕਾਂਗਰਸ ਕਾਬਜ਼

ਅਜੀਤ ਡੈਸਕ 30-05-2026
ਫ਼ਤਹਿਗੜ੍ਹ ਚੂੜੀਆਂ, 29 ਮਈ (ਅਵਤਾਰ ਸਿੰਘ ਰੰਧਾਵਾ, ਐੱਮ.ਐੱਸ. ਫੁੱਲ)-ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੀਆਂ ਚੋਣਾਂ ਦੇ ਸਾਰੇ 13 ਵਾਰਡਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ, ਜਿਸ ਵਿਚ ਸਿਆਸੀ ਮੁਕਾਬਲਾ ਬੇਹੱਦ ਦਿਲਚਸਪ ਰਿਹਾ | ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਦਕਿ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲੀਆਂ | ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 2 ਸੀਟਾਂ ਤੇ 1 ਆਜ਼ਾਦ ਉਮੀਦਵਾਰ ਜਿੱਤਿਆ | ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਇਨ੍ਹਾਂ ਚੋਣਾਂ ਦੌਰਾਨ ਨੋਟਾ ਨੂੰ ਵੀ ਕੁਝ ਵੋਟਾਂ ਪਈਆਂ ਤੇ ਲਗਭਗ 20 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੇ | 2 ਵਾਰਡਾਂ ਵਿਚ 'ਆਪ' ਦੇ ਉਮੀਦਵਾਰਾਂ ਨੂੰ ਸਭ ਤੋਂ ਘੱਟ ਵੋਟਾਂ ਪਈਆਂ | ਵਾਰਡ ਅਨੁਸਾਰ ਜੇਤੂਆਂ ਦੀ ਗੱਲ ਕਰੀਏ ਤਾਂ ਵਾਰਡ ਨੰਬਰ 1 ਤੋਂ ਕਾਂਗਰਸ ਦੀ ਅਮਨਦੀਪ ਕੌਰ, 2 ਤੋਂ ਆਮ ਆਦਮੀ ਪਾਰਟੀ ਦੀ ਸ੍ਰੀਮਤੀ ਰਾਜ, 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੁਰਜੀਤ ਕੌਰ, 4 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇਹਾ ਨੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਕਾਂਗਰਸ ਦੇ ਰਣਯੋਧ ਸਿੰਘ ਦਿਓ, 6 ਤੋਂ ਕਾਂਗਰਸ ਦੇ ਰਜਿੰਦਰ ਸਿੰਘ ਬਿੰਦੂ, 7 ਤੋਂ ਕਾਂਗਰਸ ਦੀ ਰਜਵੰਤ ਕੌਰ, 12 ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ ਲਾਲੀ ਅਤੇ 8 ਤੋਂ ਕਾਂਗਰਸ ਦੇ ਦਵਿੰਦਰਪਾਲ ਸਿੰਘ ਮੱਘਾ ਜੇਤੂ ਰਹੇ | ਵਾਰਡ ਨੰਬਰ 9 ਤੋਂ ਅਕਾਲੀ ਦਲ ਦੇ ਹਰਦਵਿੰਦਰ ਸਿੰਘ ਮਿੰਕੂ ਭਾਟੀਆ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਰਾਜੀਵ ਸੋਨੀ ਅਤੇ 11 ਤੋਂ 'ਆਪ' ਦੀ ਹੀ ਅਰਿਸ਼ਮਾ ਨੰਦਾ ਜੇਤੂ ਰਹੇ | 13 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੇ | ਕਾਂਗਰਸ ਬਹੁਮਤ ਤੋਂ ਇਕ ਕਦਮ ਦੂਰ ਰਹਿ ਗਈ ਹੈ, ਪਰ ਇਸ ਵਿਚ ਇਕ ਵੋਟ ਮੌਜੂਦਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਵੀ ਪਵੇਗੀ, ਜਿਸ ਕਾਰਨ ਕਾਂਗਰਸ ਦਾ ਪ੍ਰਧਾਨ ਬਣਨਾ ਲਗਭਗ ਤਹਿ ਹੈ, ਪਰ ਫਿਰ ਵੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿਚ ਆਜ਼ਾਦ ਅਤੇ ਹੋਰ ਉਮੀਦਵਾਰਾਂ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ | ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਢੋਲ ਦੀ ਥਾਪ 'ਤੇ ਨੱਚ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਵਾਰਡ ਨੰਬਰ 15, 16 ਅਤੇ 17 'ਚ ਆਪ ਦੀ ਸ਼ਾਨਦਾਰ ਜਿੱਤ <br/> ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ 'ਚ 4 ਕਾਂਗਰਸ, 3 'ਆਪ', 4 ਆਜ਼ਾਦ ਉਮੀਦਵਾਰ ਜੇਤੂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।