14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼ੰਭੂ ਖਨੌਰੀ ਬਾਰਡਰ ’ਤੇ ਚੋਰੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾ ਨੇ ਜਲੰਧਰ ’ਚ ਲਗਾਇਆ ਧਰਨਾ

ਜਲੰਧਰ, 14 ਸਤੰਬਰ (ਦਵਿੰਦਰ) - ਗੱਲਬਾਤ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਸ਼ੰਬੂ ਅਤੇ ਖਨੌਰੀ ਤੇ ਜਦੋਂ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਉਦੋਂ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਉਨ੍ਹਾਂ ਦੀਆਂ ਟਰਾਲੀਆਂ ਏਸੀ ਅਤੇ ਹੋਰ ਸਮਾਨ ਚੋਰੀ ਕੀਤਾ...

ਅਜੀਤ ਡੈਸਕ 14-09-2026

ਜਲੰਧਰ, 14 ਸਤੰਬਰ (ਦਵਿੰਦਰ) - ਜਲੰਧਰ ’ਚ ਕਿਸਾਨਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਧਰਨਾ ਲਗਾਇਆ। ਇਸ ਮੌਕੇ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਸ਼ੰਭੂ ਅਤੇ ਖਨੌਰੀ ’ਤੇ ਜਦੋਂ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਸੀ, ਉਦੋਂ ਪੰਜਾਬ ਪੁਲਿਸ ਵਲੋਂ ਜਿਹੜੀਆਂ ਉਹਨਾਂ ਦੀਆਂ ਟਰਾਲੀਆਂ, ਏ,ਸੀ, ਅਤੇ ਹੋਰ ਸਮਾਨ ਚੋਰੀ ਕੀਤਾ, ਉਹ ਸਰਕਾਰ ਜਲਦ ਤੋਂ ਜਲਦ ਵਾਪਸ ਕਰਾਏ ਅਤੇ ਹਾਲ ਹੀ ਦੇ ਵਿਚ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਲੈ ਕੇ ਕਿਸਾਨਾਂ ਨੇ ਦੱਸਿਆ ਕਿ ਉਹ ਸਮਝੌਤਾ ਰੱਦ ਹੋਣਾ ਚਾਹੀਦਾ ਕਿਉਂਕਿ ਉਸ ਸਮਝੌਤੇ ਦੇ ਨਾਲ ਕਿਸਾਨ ਨੂੰ ਭਾਰੀ ਨੁਕਸਾਨ ਹੋਵੇਗਾ। ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਕਈ ਕਿਸਾਨਾਂ ਦੇ ਸਿਰਾਂ ਦੇ ਉੱਪਰ ਕਰਜ਼ੇ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਜਲਦ ਤੋਂ ਜਲਦ ਮੁਆਫ਼ ਕਰੇ, ਕਿਉਂਕਿ ਇਨ੍ਹਾਂ ਕਰਜ਼ਿਆਂ ਨੂੰ ਲੈ ਕੇ ਕਈ ਕਿਸਾਨ ਆਤਮਹੱਤਿਆ ਵੀ ਕਰ ਚੁੱਕੇ ਹਨ। ਉੱਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿਚ ਲਗਾਤਾਰ ਹਰੇਕ ਘਰ ਦੇ ਵਿਚ ਹੁਣ ਡਿਜ਼ਿਟਲ ਮੀਟਰ ਲਗਾਏ ਜਾ ਰਹੇ ਹਨ, ਉਹ ਮੀਟਰ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਇਹ ਮੀਟਰ ਬਿਨਾਂ ਬਿਜਲੀ ਖਪਤ ਦੇ ਵੀ ਬਿਜਲੀ ਬਿੱਲ ’ਚ ਭਾਰੀ ਵਾਧਾ ਕਰਦੇ ਹਨ। 

 ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿਥੇ ਇਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ’ਚ ਬਿਜਲੀ ਦੇ ਕੱਟ ਨਹੀਂ ਲੱਗਣ ਦਿਆਂਗੇ, ਉਥੇ ਹੀ ਪੰਜਾਬ ’ਚ ਹੁਣ ਲਗਾਤਾਰ ਕਈ ਘੰਟੇ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ, ਜਿਸ ਦੇ ਨਾਲ ਕਿਸਾਨ ਦੇ ਨਾਲ ਨਾਲ ਆਮ ਲੋਕ ਨੇ ਪਰੇਸ਼ਾਨ ਹੋ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਾਰੀਆਂ ਮੰਗਾਂ ਸਰਕਾਰ ਸਾਡੀ ਇਨ੍ਹਾਂ ਪੰਜ ਦਿਨਾਂ ਦੇ ਵਿਚ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਕਿਸਾਨਾਂ ਵਲੋਂ ਇਸ ਤੋਂ ਵੀ ਵੱਡਾ ਮੋਰਚਾ ਲਗਾਇਆ ਜਾਵੇਗਾ ਅਤੇ ਕੁੱਝ ਦਿਨਾਂ ਦੇ ਵਿਚ ਕਿਸਾਨਾਂ ਦੀ ਰਾਜ ਪੱਧਰੀ ਮੀਟਿੰਗ ਹੋਵੇਗੀ, ਜਿਸ ਦੇ ਵਿਚ ਫੈਸਲਾ ਲਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਰੇਲਾਂ ਵੀ ਰੋਕੀਆਂ ਜਾਣਗੀਆਂ ਜਾਂ ਫਿਰ ਨੈਸ਼ਨਲ ਹਾਈਵੇ ਦੇ ਉੱਪਰ ਕਿਸਾਨ ਬੈਠਣਗੇ। 

ਪਿਛਲੀ ਖ਼ਬਰ ਨਵੀਂ ਸਿੱਖਿਆ ਨੀਤੀ ਹੈ, ਮੰਤਰੀ ਮੋਦੀ ਦੀ ਸਭ ਤੋਂ ਵੱਡੀ ਪ੍ਰਾਪਤੀ - ਅਮਿਤ ਸ਼ਾਹ ਅਗਲੀ ਖ਼ਬਰ ਸਾਢੇ ਪੰਜ ਕਰੋੜ ਰੁਪਏ ਕੀਮਤ ਦੀ ਹੈਰੋਇਨ ਅਤੇ 41 ਹਜ਼ਾਰ 700 ਰੁਪਏ ਡਰੱਗ ਮਨੀ ਸਮੇਤ ਦੋ ਸਕੇ ਭਰਾ ਕਾਬੂ