22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਨਿਗਮ ਬਟਾਲਾ 'ਚ ਬਣੇਗਾ 'ਆਪ' ਦਾ ਮੇਅਰ - ਕਾਂਗਰਸ ਦੂਜੇ ਸਥਾਨ 'ਤੇ ਰਹੀ

ਅਜੀਤ ਡੈਸਕ 30-05-2026
ਬਟਾਲਾ, 29 ਮਈ (ਸਤਿੰਦਰ ਸਿੰੰਘ)-ਨਗਰ ਨਿਗਮ ਬਟਾਲਾ ਤੋਂ ਆਮ ਆਦਮੀ ਪਾਰਟੀ ਭਾਰੀ ਬਹੁਮੱਤ ਪ੍ਰਾਪਤ ਕਰਦਿਆਂ ਮੇਅਰ ਦੀ ਕੁਰਸੀ 'ਤੇ ਕਬਜ਼ਾ ਕਰ ਲਿਆ | ਇਨ੍ਹਾਂ ਚੋਣਾਂ ਆਮ ਆਦਮੀ ਪਾਰਟੀ ਨੂੰ 30 ਸੀਟਾਂ ਤੇ ਕਾਂਗਰਸ ਨੂੰ 18 ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ | ਵਾਰਡ ਨੰਬਰ ਨੰਬਰ 1 ਤੋਂ ਕਾਂਗਰਸ ਭੁਪਿੰਦਰ ਸਿੰਘ ਸੋਨੂੰ, 2 ਤੋਂ ਆਪ ਦੀ ਰਜਵੰਤ ਕੌਰ, 3 ਤੋਂ ਆਪ ਦੇ ਯਾਦਵਿੰਦਰ ਸਿੰਘ ਕਾਕੇ ਸ਼ਾਹ,4 ਤੋਂ ਆਪ ਦੀ ਅਮਨਪ੍ਰੀਤ ਕੌਰ, 5 ਤੋਂ ਆਪ ਦੇ ਭੁਪਿੰਦਰ ਸਿੰਘ, 6 ਤੋਂ ਕਾਂਗਰਸ ਦੀ ਸੁਮਨ, 7 ਤੋਂ ਕਾਂਗਰਸ ਦੇ ਰਾਜੁਕਮਾਰ ਰਾਜੂ, 8 ਕਾਂਗਰਸ ਦੀ ਸ਼ੁਭਲਤਾ, 9 ਤੋਂ ਆਪ ਦੀ ਰਾਜਬੀਰ, 10 ਤੋਂ ਆਪ ਦੀ ਮਨਜੀਤ ਕੌਰ, 11 ਤੋਂ ਆਪ ਦੀ ਰਮਨਦੀਪ ਕੌਰ, 12 ਦੀ ਆਪ ਦੀ ਜਸਬੀਰ ਕੌਰ, 13 ਤੋਂ ਕਾਂਗਰਸ ਦੀ ਮਨਜੀਤ ਕੌਰ, 14 ਤੋਂ ਕਾਂਗਰਸ ਦੀ ਪ੍ਰਭਜੋਤ ਕੌਰ, 15 ਤੋਂ ਆਪ ਦਾ ਸਤਨਾਮ ਸਿੰਘ, 16 ਤੋਂ ਕਾਂਗਰਸ ਦਾ ਬਿਕਰਮਜੀਤ ਸਿੰਘ ਜੱਗਾ, 17 ਤੋਂ ਕਾਂਗਰਸ ਦਾ ਵਜਿੰਦਰ ਕਸ਼ਯਪ ਵਿੱਕੀ, 18 ਤੋਂ ਆਪ ਦੀ ਜਗਪ੍ਰੀਤ ਕੌਰ, 19 ਤੋਂ ਆਪ ਦੀ ਅਨੂੰ ਬਾਲਾ, 20 ਤੋਂ ਆਪ ਦੀ ਗੁਰਮੀਤ ਕੌਰ ਰੰਧਾਵਾ, 21 ਤੋਂ ਆਪ ਦਾ ਗੁਰਿੰਦਰ ਸਿੰਘ ਨੀਲੂ, 22 ਤੋਂ ਆਪ ਦੀ ਰਮਨਦੀਪ ਕੌਰ, 23 ਤੋਂ ਆਪ ਦਾ ਦਵਿੰਦਰ ਮੱਟੂ, 24 ਤੋਂ ਆਪ ਦੀ ਅੰਜੂ ਬਾਲਾ, 25 ਤੋਂ ਆਪ ਦਾ ਮਨਜੀਤ ਸਿੰਘ, 26 ਤੋਂ ਆਪ ਦੀ ਖੁਸ਼ਬੂ ਸੋਢੀ, 27 ਤੋਂ ਭਾਜਪਾ ਦਾ ਸੁਨੀਲ ਚਾਚੋਵਾਲੀਆ, 28 ਤੋਂ ਭਾਜਪਾ ਦੀ ਨੀਰੂ ਭੱਟੀ, 29 ਤੋਂ ਆਪ ਦੀ ਸ਼ਵੇਤਾ, 30 ਤੋਂ ਕਾਂਗਰਸ ਦੀ ਅਮਨਪ੍ਰੀਤ ਕੌਰ, 31 ਤੋਂ ਕਾਂਗਰਸ ਦਾ ਗੌਰਵ ਸੇਠ ਗੌਰੀ, 32 ਤੋਂ ਆਪ ਦੀ ਸੁਖਰਾਜ ਕੌਰ, 33 ਤੋਂ ਆਪ ਦੀ ਨੀਲਮ ਚੌਹਾਨ, 34 ਆਪ ਦੀ ਕਮਲਜੀਤ ਕੌਰ, 35 ਤੋਂ ਕਾਂਗਰਸ ਦੇ ਸ਼ਸੀ ਚੰਦਾ, 36 ਤੋਂ ਆਪ ਦੇ ਰਿਤੂ ਸਾਨਨ, 37 ਤੋਂ ਕਾਂਗਰਸ ਦਾ ਦਵਿੰਦਰ ਸਿੰਘ, 38 ਤੋਂ ਆਪ ਦੀ ਹਰਵੀਨ ਕੌਰ, 39 ਤੋਂ ਆਪ ਦਾ ਧੀਰਜ ਰਿੰਕਾ, 40 ਤੋਂ ਕਾਂਗਰਸ ਦੀ ਰਜਨੀ ਵਿਜ, 41 ਤੋਂ ਆਪ ਦੀ ਸੁਨੀਤਾ ਮਹਿਤਾ, 42 ਤੋਂ ਕਾਂਗਰਸ ਦੀ ਪਿੰਕੀ ਪੰਮਾ, 43 ਤੋਂ ਆਪ ਦੀ ਬਚਨੋ ਦੇਵੀ, 44 ਤੋਂ ਆਪ ਦੀ ਮਨਦੀਪਰਾਜ ਕੌਰ ਚੱਠਾ, 45 ਤੋਂ ਕਾਂਗਰਸ ਦੀ ਵਿਜੇ ਕੁਮਾਰ, 46 ਤੋਂ ਕਾਂਗਰਸ ਦੀ ਰਵਿੰਦਰ, 47 ਤੋਂ ਆਪ ਦਾ ਵਿਜੇ ਥਾਪਰ, 48 ਤੋਂ ਕਾਂਗਰਸ ਦੀ ਸੋਨੀਆ ਅੱਤਰੀ, 49 ਤੋਂ ਆਪ ਦੀ ਗੁਰਜੀਤ ਕੌਰ ਅਤੇ 50 ਤੋਂ ਮਮਤਾ ਜੌਨ ਜੇਤੂ ਰਹੇ |
ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਕਾਂਗਰਸ ਦਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਹਾਰੇ - ਅਕਾਲੀ ਦਲ ਨੇ ਨਹੀ ਖੋਲਿ੍ਹਆ ਖਾਤਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਪਤਨੀ ਆਪਣੇ 20 ਨੰਬਰ ਵਾਰਡ ਤੋਂ ਆਪ ਦੇ ਉਮੀਦਵਾਰ ਸ੍ਰੀਮਤੀ ਗੁਰਜੀਤ ਕੌਰ ਤੋਂ ਹਾਰ ਗਏ | ਇਸੇ ਤਰ੍ਹਾਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਦੀ ਪਤਨੀ ਆਪ ਦੇ ਉਮੀਦਵਾਰ ਜਸਬੀਰ ਕੌਰ ਤੋਂ ਹਾਰ ਗਏ | ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਆਪਣੇ ਵਾਰਡ ਤੋਂ ਹੀ ਕੋਈ ਉਮੀਦਵਾਰ ਨਾ ਉਤਾਰ ਸਕੇ | ਇਸ ਤੋਂ ਇਲਾਵਾ 20 ਤੋਂ 25 ਉਮੀਦਵਾਰ ਚੋਣ ਮੈਦਾਨ ਉਤਾਰੇ ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਜਮਾਨਤ ਜ਼ਬਤ ਹੋ ਗਈ | ਨਗਰ ਨਿਗਮ ਦੀਆਂ ਚੋਣਾਂ 'ਚ ਭਾਜਪਾ ਕੋਈ ਵਧੀਆ ਕਾਰਜਗੁਜਾਰੀ ਨਾ ਦਿਖਾ ਸਕੀ ਤੇ ਸਿਰਫ 2 ਉਮੀਦਵਾਰਾਂ ਦੀ ਜਿੱਤ 'ਤੇ ਹੀ ਸਿਮਟ ਕੇ ਰਹਿ ਗਈ |
ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ 'ਚ ਕਾਂਗਰਸ ਉਭਰ ਕੇ ਸਾਹਮਣੇ ਆਈ
ਕਾਂਗਰਸ ਵਲੋਂ ਇਸ ਵਾਰ ਨਗਰ ਨਿਗਮ ਚੋਣ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਵਿਚ ਲੜੀ ਗਈ | ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਅਮਨਦੀਪ ਜੈਂਤੀਪੁਰ ਨੇ ਟਿਕਟਾਂ ਦੀ ਵੰਡ ਸਮੇਂ ਦਿਖਾਈ ਸੂਝ-ਬੂਝ ਨਾਲ ਕਾਂਗਰਸ ਦੀ ਝੋਲੀ 'ਚ 18 ਸੀਟਾਂ ਪਈਆਂ | ਇਹ ਵੀ ਦੱਸਣਯੋਗ ਹੈ ਕਿ ਬਟਾਲਾ 'ਚ ਕਾਂਗਰਸ ਦੀ ਧੜੇਬਾਜ਼ੀ ਨੇ ਬੇਸ਼ੱਕ ਕਾਂਗਰਸ ਦੇ ਗ੍ਰਾਫ ਨੂੰ ਪਹਿਲਾਂ ਨਾਲੋਂ ਹੇਠਾਂ ਸੁੱਟ ਦਿੱਤਾ ਸੀ, ਪ੍ਰੰਤੂ ਦੀਪੂ ਦੀ ਕਮਾਂਡ ਨੇ ਕਾਂਗਰਸ ਨੂੰ ਮੁੜ ਲੀਹ 'ਤੇ ਲੈ ਆਉਂਦਾ | ਸਾਰਾ ਦਿਨ ਹੁੰਦੀ ਰਹੀ ਗਿਣਤੀ ਨੇ ਵਿਰੋਧੀਆਂ ਦੇ ਸਾਹ ਸੂਤੇ ਰਹੇ |
ਅਤਿ ਸੰਵੇਦਨਸ਼ੀਲ ਸੀਟਾਂ 'ਤੇ ਆਮ ਆਦਮੀ ਪਾਰਟੀ ਹਾਰੀ
ਚੋਣ ਪ੍ਰਚਾਰ ਸਮੇਂ ਸ਼ਹਿਰ ਦੇ ਕੁਝ ਵਾਰਡਾਂ 'ਚ ਮਾਹੌਲ ਤਲਖੀ ਵਾਲਾ ਰਿਹਾ, ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਅਤਿ ਸੰਵੇਦਨਸ਼ੀਲ ਵਾਰਡਾਂ ਦੇ ਤੌਰ 'ਤੇ ਐਲਾਨਿਆ ਗਿਆ ਸੀ | ਇਨ੍ਹਾਂ ਵਾਰਡਾਂ ਵਿਚ ਵੋਟ ਪ੍ਰਕਿਰਿਆ ਸਮੇਂ ਵੀ ਖਿੱਚੋਤਾਣ ਹੁੰਦੀ ਰਹੀ | ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਸੰਵੇਦਨਸੀਲ ਵਾਰਡਾਂ 14, 16, 31, 35, 40 ਅਤੇ 46 ਵਿਚ ਕਾਂਗਰਸ ਜੇਤੂ ਰਹੀ | ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਵਾਰਡਾਂ 'ਚ ਹਲਕਾ ਵਿਧਾਇਕ ਦਾ ਭਰਾ ਅਤੇ ਭੈਣ ਵੀ ਚੋਣ ਲੜ ਰਹੇ ਸਨ |
ਬਟਾਲਾ ਦੇ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ : ਵਿਧਾਇਕ ਸ਼ੈਰੀ ਕਲਸੀ
ਗਿਣਤੀ ਕੇਂਦਰ 'ਤੇ ਪਹੁੰਚੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਬਟਾਲੇ ਦੇ ਲੋਕਾਂ ਨੇ ਸਾਡੇ ਹੱਕ ਵਿਚ ਫਤਵਾ ਦਿੱਤਾ | ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 30 ਸੀਟਾਂ ਜਿਤਾ ਕੇ ਸਾਡਾ ਮਾਣ ਵਧਾਇਆ | ਸ਼ੈਰੀ ਕਲਸੀ ਕਿ ਇਹ ਚੋਣ ਮੇਰਾ ਇਮਿਤਹਾਨ ਸੀ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੇਰਾ ਕੱਚਾ ਪੇਪਰ ਸੀ, ਪੱਕਾ ਪੇਪਰ 2027 ਵਿਚ ਹੋਣਾ, ਜਿਸ ਦੀ ਮੈਂ ਤਿਆਰੀ ਕਰ ਰਿਹਾ ਸੀ, ਉਸ ਤਿਆਰੀ ਲਈ ਮੈਂ ਆਪਣੀ ਸਥਿਤੀ ਤੋਂ ਜਾਣੂ ਹੋਣਾ ਚਾਹੁੰਦਾ ਸੀ, ਜਿਸ ਕਰ ਕੇ ਪੂਰੀ ਇਮਾਨਦਾਰੀ ਨਾਲ ਵੋਟਾਂ ਹੋਈਆਂ ਤੇ ਮੈਂ ਇਹ ਵੀ ਵੇਖਣਾ ਚਾਹੁੰਦਾ ਸੀ ਕਿ ਇਨ੍ਹਾਂ ਵੋਟਾਂ ਵਿਚ ਕਾਂਗਰਸ ਪਾਰਟੀ ਕਿੱਥੋਂ ਤੱਕ ਆਪਣੀ ਵਾਹ-ਪੇਸ਼ ਲਗਾਉਂਦੀ ਹੈ ਤੇ ਮੈਂ ਵੇਖਿਆ ਕਿ ਇਨ੍ਹਾਂ ਹੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਲੀਡਰ ਬੂਥਾਂ ਤੱਕ ਪਹੁੰਚ ਗਏ, ਜਿਸ ਨਾਲ ਚੋਣ ਜਾਬਤੇ ਦੀ ਉਲੰਘਣਾ ਵੀ ਹੋਈ ਤੇ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਵੀ ਹੋਈ |
ਸਭ ਤੋਂ ਵੱਧ ਕਾਂਗਰਸ ਦੇ ਗੌਰਵ ਸੇਠ ਤੇ ਸਭ ਤੋਂ ਘੱਟ ਵੋਟਾਂ ਨਾਲ ਆਪ ਦੀ ਰੀਤੂ ਸਾਨਨ ਜਿੱਤੇ
ਭਾਵੇਂ ਆਮ ਆਦਮੀ ਪਾਰਟੀ 30 ਸੀਟਾਂ 'ਤੇ ਕਾਬਜ਼ ਹੋ ਗਈ, ਪ੍ਰੰੰਤੂ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਫਸਵਾਂ ਮੁਕਾਬਲਾ ਚਲਦਾ ਰਿਹਾ | ਵਾਰਡ ਨੰਬਰ 31 'ਤੇ ਪਹਿਲਾਂ ਦੀ ਕਾਂਗਰਸ ਕਾਬਜ਼ ਸੀ, ਹੁਣ ਕਾਂਗਰਸ ਦੇ ਉਮੀਦਵਾਰ ਗੌਰਵ ਸੇਠ ਸਭ ਤੋਂ ਜਿਆਦਾ 1400 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ, ਜਦੋਂ ਵਾਰਡ ਨੰਬਰ 36 ਤੋਂ ਆਪ ਦੀ ਉਮੀਦਵਾਰ ਰੀਤੂ ਸਿਰਫ ਕਰੀਬ 6 ਵੋਟਾਂ ਦੇ ਫਰਕ ਨਾਲ ਜਿੱਤੇ |
ਕੁਝ ਵਾਰਡਾਂ 'ਤੇ ਦੁਬਾਰਾ ਗਿਣਤੀ ਕਰਵਾਈ ਗਈ
ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਨਗਰ ਨਿਗਮ ਚੋਣਾਂ 'ਚ ਪਹਿਲੀ ਵਾਰ ਲਗਪਗ 8 ਵਾਰਡਾਂ 'ਤੇ ਦੁਬਾਰਾ ਗਿਣਤੀ ਕੀਤੀ ਗਈ ਤੇ 35 ਨੰਬਰ ਵਾਰਡ 'ਤੇ ਤਾਂ 4 ਵਾਰ ਗਿਣਤੀ ਹੋਈ | ਵਾਰਡ ਨੰ: 15, 36, 46, 27, 28 ਤੇ 49 ਨੰਬਰ ਵਾਰਡ 'ਤੇ ਦੁਬਾਰਾ ਗਿਣਤੀ ਹੋਈ | ਦੁਬਾਰਾ ਗਿਣਤੀ ਤੋਂ ਬਾਅਦ ਵੀ ਸਮੇਂ ਸਿਰ ਉਨ੍ਹਾਂ ਦੇ ਨਤੀਜੇ ਘੋਸ਼ਿਤ ਨਹੀਂ ਕੀਤੇ ਗਏ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦੇਣ ਸਮੇਂ ਵੀ ਬੜੀ ਦੇਰੀ ਕੀਤੀ ਗਈ | ਚੋਣ ਅਬਜਰਵਰ ਸ੍ਰੀ ਰਾਜੇਸ਼ ਪੋਪਲੀ ਦਾ ਕਹਿਣਾ ਸੀ ਕਿ ਬੇਸ਼ੱਕ ਦੁਬਾਰਾ ਗਿਣਤੀ ਕਰਵਾਈ ਗਈ ਹੈ, ਪ੍ਰੰਤੂ ਨਤੀਜਿਆਂ ਵਿਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ, ਪੂਰੀ ਪਾਰਦਰਸ਼ੀ ਦੇ ਨਾਲ ਗਿਣਤੀ ਕਰਵਾਈ ਗਈ |
ਪਿਛਲੀ ਖ਼ਬਰ ਨਗਰ ਕੌਂਸਲ ਧਾਰੀਵਾਲ 'ਚ ਆਮ ਆਦਮੀ ਪਾਰਟੀ ਦੇ 7 ਉਮੀਦਵਾਰਾਂ ਦੀ ਹੋਈ ਵੱਡੀ ਜਿੱਤ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਰੇਖਾ ਸਿਆਲ ਦੀ ਜਿੱਤ 'ਤੇ ਸਮਰਥਕਾਂ ਨੇ ਜਸ਼ਨ ਮਨਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।