ਟਾਂਡਾ ਉੜਮੁੜ (ਹੁਸ਼ਿਆਰਪੁਰ),14 ਸਤੰਬਰ (ਦੀਪਕ ਬਹਿਲ)- ਟਾਂਡਾ ਵਿਚ ਅੱਜ ਉਸ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੁਕਾਨ 'ਤੇ ਬੈਠੇ ਇਕ ਵਿਅਕਤੀ ਨੂੰ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਵਿਅਕਤੀ ਦੀ ਪਹਿਚਾਣ ਗੁਲਜਾਰ ਸਿੰਘ ਪੁੱਤਰ ਪ੍ਰਹਲਾਦ ਸਿੰਘ ਵਾਸੀ ਲਾਹੌਰੀਆਂ ਮੁਹੱਲਾ ਟਾਂਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੇਤਾ ਬਜਰੀ ਦਾ ਕਾਰੋ ਕਾਰੋਬਾਰ ਕਰਨ ਵਾਲੇ ਗੁਲਜਾਰ ਸਿੰਘ ਦੁਪਹਿਰ ਕਰੀਬ 4 ਵਜੇ ਆਪਣੀ ਦੁਕਾਨ ਤੇ ਮੌਜੂਦ ਸਨ ਕਿ ਕੁਝ ਲੋਕਾਂ ਨੇ ਚਾਕੂ ਮਾਰ ਕੇ ਉਸਦਾ ਦਾ ਕਤਲ ਕਰ ਦਿੱਤਾ।
ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ ਅਤੇ ਕਾਤਲਾਂ ਦਾ ਪਤਾ ਲਗਾਉਣ ਲਈ ਲੋੜੀਂਦੇ ਯਤਨ ਆਰੰਭ ਕਰ ਦਿੱਤੇ ਗਏ ਹਨ।
ਦਿਨ ਦਿਹਾੜੇ ਹੀ ਵਾਪਰੀ ਇਸ ਕਤਲ ਦੀ ਘਟਨਾ ਕਾਰਨ ਇਲਾਕੇ ਵਿਚ ਡਰ ਅਤੇ ਸਨਸਨੀ ਵਾਲਾ ਮਾਹੌਲ ਹੈ।