20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਈਸਕਰੀਮ ਵਿਕਰੇਤਾ ਤੋਂ ਮੋਬਾਈਲ ਫੋਨ ਖੋਹਿਆ, ਇਕ ਗਿਫ਼ਤਾਰ

ਅਜੀਤ ਡੈਸਕ 24-05-2026
ਬਟਾਲਾ, 23 ਮਈ (ਰਾਕੇਸ਼ ਰੇਖੀ)-ਪਿੰਡ ਭੋਮਾ ਨੇੜੇ ਆਈਸ ਕਰੀਮ ਵੇਚ ਰਹੇ ਵਿਅਕਤੀ ਤੋਂ ਤਿੰਨ ਨੌਜਵਾਨਾਂ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ | ਉਨ੍ਹਾਂ ਦੀ ਪਹਿਚਾਣ ਹੋ ਜਾਣ 'ਤੇ ਪੁਲਿਸ ਨੇ ਇਕ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਫਰਾਰ ਦੱਸੇ ਗਏ ਹਨ | ਥਾਣਾ ਘੁਮਾਣ ਦੇ ਏ.ਐਸ.ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਜ਼ਿਲ੍ਹਾ ਭੀਲਵਾੜਾ ਦੇ ਰਹਿਣ ਵਾਲੇ ਘਨੱਈਆ ਦਾਸ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਆਈਸ ਕਰੀਮ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਛੋਟਾ ਹਾਥੀ ਵਾਹਨ ਨੂੰ ਆਈਸ ਕਰੀਮ ਵੈਨ ਬਣਾਈ ਹੋਈ ਹੈ | ਬੀਤੇ ਦਿਨ ਕਰੀਬ 12:30 ਵਜੇ ਉਹ ਘੁਮਾਣ ਤੋਂ ਮਹਿਤਾ ਰੋਡ 'ਤੇ ਪਿੰਡ ਭੋਮਾ ਨੇੜੇ ਸੜਕ ਕਿਨਾਰੇ ਵੈਨ ਲਗਾ ਕੇ ਆਈਸ ਕਰੀਮ ਵੇਚ ਰਿਹਾ ਸੀ, ਇਸੇ ਦੌਰਾਨ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ | 2 ਨੌਜਵਾਨਾਂ ਨੇ ਉਸ ਦੇ ਕੋਲ ਆ ਕੇ ਆਈਸ ਕਰੀਮ ਖਰੀਦੀ ਅਤੇ ਅਚਾਨਕ ਉਸ ਦਾ ਮਹਿੰਗਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ | ਘਨੱਈਆ ਦਾਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਚੱਲਿਆ | ਏ.ਐਸ.ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਇਸ ਵਾਰਦਾਤ ਵਿਚ ਰਣਜੀਤ ਸਿੰਘ ਪੁੱਤਰ ਅਮਰੀਕ ਸਿੰਘ, ਜੁਗਰਾਜ ਸਿੰਘ ਪੱੁਤਰ ਬਿੱਟੂ ਅਤੇ ਦਰਸ਼ਨ ਸਿੰਘ ਤਿੰਨੋ ਵਾਸੀ ਖੱਬੇ ਰਾਜਪੂਤਾਂ ਸ਼ਾਮਿਲ ਪਾਏ ਗਏ | ਪੁਲਿਸ ਨੇ ਕਾਰਵਾਈ ਕਰਦਿਆਂ ਰਣਜੀਤ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਫਰਾਰ ਨੌਜਵਾਨਾਂ ਨੂੰ ਗਿ੍ਫਤਾਰ ਕਰਨ ਲਈ ਪੁਲਿਸ ਕਾਰਵਾਈ ਕਰ ਰਹੀ ਹੈ |
ਪਿਛਲੀ ਖ਼ਬਰ ਗੋਲਡਨ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ-ਡਾ: ਮਹਾਜਨ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਿਚ ਗੱਡੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।