03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਲੱਖ ਦਾਤਾ ਪੀਰ ਬਾਬਾ ਦਾ 30ਵਾਂ ਸਾਲਾਨਾ ਭੰਡਾਰਾ ਤੇ ਦੰਗਲ ਆਯੋਜਿਤ

ਅਜੀਤ ਡੈਸਕ 23-05-2026
ਪਠਾਨਕੋਟ, 22 ਮਈ (ਸੰਧੂ)-ਲੱਖ ਦਾਤਾ ਪੀਰ ਬਾਬਾ ਦਾ 30ਵਾਂ ਸਾਲਾਨਾ ਭੰਡਾਰਾ ਤੇ ਦੰਗਲ ਪਿੰਡ ਬਘਾਰ ਪਠਾਨਕੋਟ 'ਚ ਸਮਾਜ ਸੇਵਕ ਪ੍ਰੇਮ ਸਿੰਘ ਪੁੱਤਰ ਸਵਰਗੀ ਸ਼ਰਨ ਦਾਸ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਪ੍ਰਸਿੱਧ ਪਹਿਲਵਾਨਾਂ ਨੇ ਆਪਣੀਆਂ ਚਾਲਾਂ ਦਾ ਪ੍ਰਦਰਸ਼ਨ ਕੀਤਾ | ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਹਿਲਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਜ ਸੇਵਕ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਖ ਦਾਤਾ ਪੀਰ ਬਾਬਾ ਦੀ ਯਾਦ ਵਿਚ ਭੰਡਾਰਾ ਤੇ ਦੰਗਲ ਆਯੋਜਿਤ ਕੀਤਾ ਗਿਆ | ਕੁਸ਼ਤੀ ਮੁਕਾਬਲੇ 'ਚ ਵੱਡਾ ਮੁਕਾਬਲਾ ਸੁਰੇਸ਼ ਪਹਿਲਵਾਨ (ਛਤਵਾਲ) ਤੇ ਸੰਨੀ ਪਹਿਲਵਾਨ (ਪਠਾਨਕੋਟ) ਵਿਚਕਾਰ ਹੋਇਆ | ਸੰਨੀ ਪਹਿਲਵਾਨ ਨੇ ਵੱਡਾ ਮੁਕਾਬਲਾ ਜਿੱਤਿਆ ਤੇ ਉਸ ਨੰੂ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਛੋਟਾ ਮੁਕਾਬਲਾ ਕਾਲਾ ਪਹਿਲਵਾਨ (ਨਿਆੜੀ) ਤੇ ਵਿੱਕੀ ਪਹਿਲਵਾਨ (ਛਤਵਾਲ) ਵਿਚਕਾਰ ਹੋਇਆ | ਵਿੱਕੀ ਮਾਲੀ ਪਹਿਲਵਾਨ ਨੇ ਮੁਕਾਬਲਾ ਜਿੱਤਿਆ ਤੇ ਉਸ ਨੰੂ 7100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਇਸ ਮੁਕਾਬਲੇ ਵਿਚ ਪ੍ਰੇਮ ਸਿੰਘ, ਸਵਾਰ ਸਿੰਘ, ਸੁਭਾਸ਼ ਸਿੰਘ, ਕੁਲਵਿੰਦਰ ਸਿੰਘ, ਸ਼ੇਰ ਸਿੰਘ, ਲਾਭ ਸਿੰਘ, ਕਮਲ ਸਿੰਘ, ਦੇਵਰਾਜ, ਦਰਸ਼ਨ ਸਿੰਘ ਠਾਕੁਰ, ਪ੍ਰੀਤਮ ਸਿੰਘ ਚੌਧਰੀ, ਦਿਨੇਸ਼ ਸਿੰਘ ਅਤੇ ਗੌਰਵ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਰਾਜ ਪੁਰਸਕਾਰ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ 3 ਮੋਟਰਸਾਈਕਲ ਸਵਾਰ ਇਕ ਵਿਅਕਤੀ ਕੋਲੋਂ ਦੋ ਮੋਬਾਈਲ ਫੋਨ ਲੈ ਕੇ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।