03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਰਾਜ ਪੁਰਸਕਾਰ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ

ਅਜੀਤ ਡੈਸਕ 23-05-2026
ਘਰੋਟਾ, 22 ਮਈ (ਸੰਜੀਵ ਗੁਪਤਾ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਰਾਜ ਪੁਰਸਕਾਰ ਲਈ 5 ਦਿਨਾਂ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ, ਜੋ 26 ਮਈ ਤੱਕ ਚੱਲੇਗਾ | ਇਸ ਟ੍ਰੇਨਿੰਗ ਕੈਂਪ ਦਾ ਸ਼ੁੱਭ ਆਰੰਭ ਸਕੂਲ 'ਚ ਕੀਤਾ ਗਿਆ | ਕੈਂਪ 'ਚ ਚੰਡੀਗੜ੍ਹ ਸੰਭਾਗ ਦੇ ਕਲੱਸਟਰ ਪੰਜਾਬ ਦੇ 11 ਸਕੂਲਾਂ ਤੋਂ 60 ਵਿਦਿਆਰਥਣਾਂ ਤੇ 64 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਡਾ: ਸੰਦੀਪ ਕੁਮਾਰ ਵਲੋਂ ਸਕਾਊਟ ਤੇ ਗਾਈਡ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਲੀਡਰ ਆਫ ਕੋਰਸ ਕੰਵਰ ਰਾਜ ਕੁਮਾਰ, ਉਪ ਪਿ੍ੰਸੀਪਲ ਰਵਿੰਦਰ ਕੁਮਾਰ, ਕਰਨਦੀਪ ਕੌਰ, ਵਿਪੁਲ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਨੁਰੱਖਕ ਵੀ ਮੌਜੂਦ ਰਹੇ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਨੇ ਸਕਾਊਟਸ ਤੇ ਗਾਈਡਜ਼ ਦੀ ਹੌਂਸਲਾ ਅਫ਼ਜਾਈ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ਨੂੰ ਸਰਲ ਤੇ ਸਹਿਜ ਢੰਗ ਨਾਲ ਜੀਊਣ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸੇਵਾ ਭਾਵਨਾ ਤੇ ਸੰਸਕਾਰਾਂ ਭਰਿਆ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਸਕਾਊਟਸ ਤਾਲੀਆਂ ਰਾਹੀਂ ਉਨ੍ਹਾਂ ਦੇ ਸੰਦੇਸ਼ ਦਾ ਸਵਾਗਤ ਕੀਤਾ |
ਪਿਛਲੀ ਖ਼ਬਰ ਮਿਸ਼ਨ ਰੋਡ 'ਤੇ ਇਕ ਬੰਦ ਘਰ 'ਚੋਂ ਚੋਰਾਂ ਨੇ ਕੀਮਤੀ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਲੱਖ ਦਾਤਾ ਪੀਰ ਬਾਬਾ ਦਾ 30ਵਾਂ ਸਾਲਾਨਾ ਭੰਡਾਰਾ ਤੇ ਦੰਗਲ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।