03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

3 ਮੋਟਰਸਾਈਕਲ ਸਵਾਰ ਇਕ ਵਿਅਕਤੀ ਕੋਲੋਂ ਦੋ ਮੋਬਾਈਲ ਫੋਨ ਲੈ ਕੇ ਫਰਾਰ

ਅਜੀਤ ਡੈਸਕ 23-05-2026
ਪਠਾਨਕੋਟ, 22 ਮਈ (ਵਿਨੋਦ)-ਇਕ ਵਿਅਕਤੀ ਕੋਲੋਂ ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਮੋਬਾਈਲ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਡਵੀਜ਼ਨ ਨੰਬਰ ਇਕ 'ਚ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਵਿਜੇ ਕੁਮਾਰ ਪਿੰਡ ਫਰਵਾਲ ਜ਼ਿਲ੍ਹਾ ਪਠਾਨਕੋਟ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਬਰਫ਼ਾਨੀ ਮੰਦਿਰ ਦੇ ਨਜ਼ਦੀਕ ਆਪਣੇ ਪਿੰਡ ਦੀ ਬੱਸ ਲੈਣ ਲਈ ਖੜ੍ਹਾ ਸੀ ਕਿ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਆਏ ਤੇ ਉਸ ਦੇ ਨੇੜੇ ਆ ਕੇ ਰੁਕ ਗਏ ਤੇ ਨੌਜਵਾਨਾਂ ਨੇ ਉਸ ਨੰੂ ਡਰਾਇਆ ਧਮਕਾਇਆ ਤੇ ਉਸ ਕੋਲੋਂ ਦੋ ਮੋਬਾਈਲ ਫੋਨ ਖੋਹ ਕੇ ਲੈ ਗਏ, ਜਿਸ 'ਤੇ ਉਸ ਵਲੋਂ 112 ਨੰਬਰ ਹੈਲਪ ਲਾਈਨ 'ਤੇ ਫੋਨ ਕੀਤਾ ਗਿਆ | ਇਹ ਪੁਲਿਸ ਵਲੋਂ ਥਾਣਾ ਡਵੀਜ਼ਨ ਨੰਬਰ ਇਕ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਲੱਖ ਦਾਤਾ ਪੀਰ ਬਾਬਾ ਦਾ 30ਵਾਂ ਸਾਲਾਨਾ ਭੰਡਾਰਾ ਤੇ ਦੰਗਲ ਆਯੋਜਿਤ ਅਗਲੀ ਖ਼ਬਰ ਪਠਾਨਕੋਟ ਦੇ ਵਿਕਾਸ ਲਈ ਰਾਜਨੀਤਕ ਸਥਿਰਤਾ ਤੇ ਇਕਸਾਰ ਸਰਕਾਰ ਜ਼ਰੂਰੀ-ਅਭਿਨਵ ਮਹਾਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।