03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਠਾਨਕੋਟ ਦੇ ਵਿਕਾਸ ਲਈ ਰਾਜਨੀਤਕ ਸਥਿਰਤਾ ਤੇ ਇਕਸਾਰ ਸਰਕਾਰ ਜ਼ਰੂਰੀ-ਅਭਿਨਵ ਮਹਾਜਨ

ਅਜੀਤ ਡੈਸਕ 23-05-2026
ਪਠਾਨਕੋਟ, 22 ਮਈ (ਸੰਧੂ)-ਪਠਾਨਕੋਟ ਦੇ ਵਿਕਾਸ, ਸਫ਼ਾਈ ਪ੍ਰਬੰਧ ਤੇ ਪ੍ਰਸ਼ਾਸਨਿਕ ਤਾਲਮੇਲ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਤੇ ਸਮਾਜਿਕ ਚਿੰਤਕ ਅਭਿਨਵ ਮਹਾਜਨ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ, ਸਥਾਨਕ ਵਿਧਾਇਕ ਤੇ ਰਾਜ ਸਰਕਾਰ ਵਿਚਕਾਰ ਵੱਖ-ਵੱਖ ਰਾਜਨੀਤਕ ਧਿਰਾਂ ਦੀ ਸਰਕਾਰ ਹੋਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਖਿੱਚੋਤਾਣ ਕਾਰਨ ਸ਼ਹਿਰ ਦੀ ਬੁਨਿਆਦੀ ਹਾਲਤ, ਖ਼ਾਸ ਕਰਕੇ ਸਫ਼ਾਈ ਪ੍ਰਬੰਧ ਕਾਫ਼ੀ ਪਿੱਛੇ ਰਹਿ ਗਿਆ ਹੈ | ਅਭਿਨਵ ਮਹਾਜਨ ਨੇ ਕਿਹਾ ਕਿ ਕਦੇ ਆਪਣੀ ਸੁੰਦਰਤਾ ਤੇ ਸਾਫ਼-ਸੁਥਰੇ ਮਾਹੌਲ ਲਈ ਜਾਣਿਆ ਜਾਣ ਵਾਲਾ ਪਠਾਨਕੋਟ ਅੱਜ ਗੰਦਗੀ ਤੇ ਕੁਰਾਜ ਪ੍ਰਬੰਧ ਕਾਰਨ ਪਿੱਛੜਦੇ ਸ਼ਹਿਰਾਂ 'ਚ ਸ਼ਾਮਿਲ ਹੋ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨਿਕ ਪੱਧਰ 'ਤੇ ਸਹਿਮਤੀ ਦੀ ਘਾਟ ਤੇ ਵਿਕਾਸ ਯੋਜਨਾਵਾਂ ਵਿਚ ਤਾਲਮੇਲ ਨਾ ਹੋਣ ਕਾਰਨ ਸ਼ਹਿਰ ਨੂੰ ਨੁਕਸਾਨ ਝੱਲਣਾ ਪਿਆ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਪਠਾਨਕੋਟ ਦੇ ਵਿਕਾਸ ਲਈ ਨਗਰ ਨਿਗਮ, ਵਿਧਾਇਕ ਅਤੇ ਰਾਜ ਪੱਧਰ 'ਤੇ ਇਕੋ ਰਾਜਨੀਤਿਕ ਵਿਚਾਰਧਾਰਾ ਦੀ ਮਜ਼ਬੂਤ ਸਰਕਾਰ ਹੋਣੀ ਸਮੇਂ ਦੀ ਲੋੜ ਹੈ | ਅਭਿਨਵ ਮਹਾਜਨ ਨੇ ਕਿਹਾ ਕਿ ਮੌਜੂਦਾ ਵਿਧਾਇਕ, ਜੋ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀ ਹਨ, ਆਪਣੀ ਸਾਫ਼-ਸੁਥਰੀ ਸ਼ਖ਼ਸੀਅਤ ਤੇ ਇਮਾਨਦਾਰ ਸੋਚ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਪਠਾਨਕੋਟ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕਦਾ ਹੈ | ਉਨ੍ਹਾਂ ਸ਼ਹਿਰ ਦੇ ਸੂਝਵਾਨ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਠਾਨਕੋਟ ਦੇ ਭਵਿੱਖ, ਬੱਚਿਆਂ ਦੀ ਸਿਹਤ ਤੇ ਸਾਫ਼-ਸੁਥਰੇ ਸ਼ਹਿਰ ਦੀ ਨਿਰਮਾਣ ਲਈ ਇਸ ਵਾਰ ਰਾਜਨੀਤਕ ਸਥਿਰਤਾ ਦੇ ਹੱਕ 'ਚ ਆਪਣਾ ਸਮਰਥਨ ਦੇਣ ਤਾਂ ਜੋ ਡਬਲ ਇੰਜਨ ਸਰਕਾਰ ਰਾਹੀਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਗਤੀ ਮਿਲ ਸਕੇ |
ਪਿਛਲੀ ਖ਼ਬਰ 3 ਮੋਟਰਸਾਈਕਲ ਸਵਾਰ ਇਕ ਵਿਅਕਤੀ ਕੋਲੋਂ ਦੋ ਮੋਬਾਈਲ ਫੋਨ ਲੈ ਕੇ ਫਰਾਰ ਅਗਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।