03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰੇਲਵੇ ਸਟੇਸ਼ਨ ਤੇ ਮਿਲਕ ਪਲਾਂਟ ਨੰੂ ਜਾਂਦੀ ਸੜਕ ਕੰਢੇ ਕੂੜੇ ਦੇ ਢੇਰਾਂ ਤੋਂ ਫੈਲੀ ਗੰਦਗੀ, ਲੋਕ ਪ੍ਰੇਸ਼ਾਨ

ਅਜੀਤ ਡੈਸਕ 23-05-2026
ਗੁਰਦਾਸਪੁਰ, 22 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਬਾਹਰਲੇ ਹਿੱਸੇ 'ਚ ਰੇਲਵੇ ਸਟੇਸ਼ਨ ਤੇ ਮਿਲਕ ਪਲਾਂਟ ਨੰੂ ਜਾਂਦੀ ਸੜਕ 'ਤੇ ਕੂੜੇ ਦੇ ਢੇਰਾਂ ਤੋਂ ਫੈਲੀ ਗੰਦਗੀ ਨਾਲ ਲੋਕਾਂ ਨੰੂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੂੜੇ ਦੇ ਢੇਰਾਂ ਤੋਂ ਜਿਥੇ ਭੈੜੀ ਬਦਬੂ ਫੈਲੀ ਹੈ, ਉਥੇ ਲੋਕਾਂ ਵਲੋਂ ਕੂੜੇ ਨੰੂ ਲਗਾਈ ਅੱਗ ਨਾਲ ਨਿਕਲਦੇ ਧੰੂਏਾ ਨਾਲ ਲੋਕਾਂ ਨੰੂ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ | ਇਸ ਗੰਦਗੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੈ | ਅਕਾਲੀ ਆਗੂ ਗੁਰਦੀਪ ਸਿੰਘ ਮਿੰਟਾ, ਜੀਵਨ ਸ਼ਰਮਾ ਤੇ ਵੱਖ-ਵੱਖ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਇਸ ਸੜਕ 'ਤੇ ਜ਼ਿਆਦਾਤਰ ਪੇਂਡੂ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ | ਪਰ ਸੜਕ 'ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ | ਗੰਦਗੀ ਕਾਰਨ ਪੈਦਾ ਹੋਏ ਕੀੜੇ ਮਕੌੜੇ ਲੋਕਾਂ ਦੇ ਘਰਾਂ ਅੰਦਰ ਜਾਣ ਵੀ ਡਰ ਬਣਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਇਕ ਮਹੀਨੇ ਦੇ ਅੰਦਰ ਮੰਨਣ ਦਾ ਐਲਾਨ ਕਰ ਦਿੱਤਾ ਹੈ | ਪਰ ਇਸ ਦੇ ਬਾਵਜੂਦ ਸਫ਼ਾਈ ਸੇਵਕ ਗੰਦਗੀ ਚੁੱਕਣ ਵੱਲ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਲੋਕ ਪ੍ਰਸ਼ਾਸਨ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਕੱਠੇ ਹੋਏ ਕੂੜੇ ਨੰੂ ਸਮੇਂ ਸਿਰ ਨਾ ਚੁੱਕਿਆ ਗਿਆ ਤਾਂ ਸ਼ਹਿਰ 'ਚ ਮਹਾਂਮਾਰੀ ਫੈਲਣ ਦਾ ਵੀ ਡਰ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਿਹਾਤੀ ਸੜਕਾਂ 'ਤੇ ਲੱਗੇ ਕੂੜੇ ਦੇ ਢੇਰਾਂ ਨੰੂ ਜਲਦ ਤੋਂ ਜਲਦ ਚੁਕਵਾਉਣ ਦੇ ਉਪਰਾਲੇ ਕੀਤੇ ਜਾਣ, ਜਿਸ ਨਾਲ ਲੋਕ ਸੁੱਖ ਦਾ ਸਾਹ ਲੈ ਸਕਣ |
ਪਿਛਲੀ ਖ਼ਬਰ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਵਲੋਂ 120 ਪਰਿਵਾਰਾਂ ਨੂੰ ਵਾਟਰ ਕੂਲਰਾਂ ਦੀ ਵੰਡ ਅਗਲੀ ਖ਼ਬਰ ਵਿਭਾਗ ਨੇ ਅਧੂਰੀ ਸੜਕ ਬਣਾਉਣੀ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।