04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਖੇਤਾਂ 'ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ

ਅਜੀਤ ਡੈਸਕ 23-05-2026
ਡੇਰਾ ਬਾਬਾ ਨਾਨਕ, 22 ਮਈ (ਵਿਜੇ ਸ਼ਰਮਾ)-ਖੋਦੇਬੇਟ ਪਿੰਡ ਦੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ | ਇਹ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੰਘੀ 19 ਤਰੀਖ ਨੂੰ ਮਨਜੀਤ ਸਿੰਘ ਪੁੱਤਰ ਰਤਨ ਸਿੰਘ (37) ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ | ਮਨਜੀਤ ਸਿੰਘ ਨੂੰ ਇਲਾਜ ਲਈ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਬੀਤੇ ਕੱਲ੍ਹ ਉਸ ਦੀ ਮੌਤ ਹੋ ਗਈ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 9 ਅਤੇ 11 ਸਾਲ ਦੇ 2 ਬੇਟੇ ਛੱਡ ਗਿਆ ਹੈ | ਮਨਜੀਤ ਸਿੰਘ ਦੀ ਹੋਈ ਬੇਵਕਤੀ ਮੌਤ ਤੋਂ ਬਾਅਦ ਪਿੰਡ ਅੰਦਰ ਸੋਗ ਵਾਲਾ ਮਹੌਲ ਹੈ |
ਪਿਛਲੀ ਖ਼ਬਰ 15 ਦਿਨਾਂ ਦੀ ਹੜਤਾਲ ਉਪਰੰਤ ਸਫ਼ਾਈ ਮੁਲਾਜ਼ਮ ਕੰਮ 'ਤੇ ਪਰਤੇ ਅਗਲੀ ਖ਼ਬਰ ਬੇਰਿੰਗ ਕਾਲਜ ਦਾ ਬੀ.ਐੱਸ.ਸੀ. ਮੈਡੀਕਲ-ਨਾਨ-ਮੈਡੀਕਲ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।