29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਿੰਡ ਧਾਲੀਵਾਲ ਵਿਖੇ ਪੰਚਾਇਤ ਵਲੋਂ 450 ਬੂਟੇ ਲਗਾਏ

ਅਜੀਤ ਡੈਸਕ 17-05-2026
ਸ੍ਰੀ ਹਰਿਗੋਬਿੰਦਪੁਰ, 16 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧਾਲੀਵਾਲ ਦੇ ਸਰਪੰਚ ਗੁਰਨਾਮ ਸਿੰਘ ਨੇ ਕਿਹਾ ਹੈ ਕਿ ਪਿੰਡ ਧਾਲੀਵਾਲ ਵਿਖੇ ਸਥਿਤ ਪੰਚਾਇਤ ਦੀਆਂ ਵੱਖ-ਵੱਖ ਥਾਵਾਂ 'ਤੇ ਜਿਨ੍ਹਾਂ ਵਿਚ ਪਾਣੀ ਵਾਲੀ ਟੈਂਕੀ ਦੇ ਵਿਹੜੇ 'ਚ, ਸਮਸ਼ਾਨਘਾਟ ਤੇ ਨਵੀਂ ਆਬਾਦੀ ਵਿਚ ਪੰਚਾਇਤੀ ਜਗ੍ਹਾ 'ਤੇ 450 ਦੇ ਕਰੀਬ ਫ਼ਲਦਾਰ ਤੇ ਵੱਖ-ਵੱਖ ਕਿਸਮ ਦੇ ਹੋਰ ਬੂਟੇ ਲਗਾਏ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਵੀ ਸਰਪੰਚ ਗੁਰਨਾਮ ਸਿੰਘ ਵਲੋਂ ਆਪ ਹੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਿਚ ਲਗਾਏ ਗਏ ਬਾਗ ਦੇ ਕਾਰਨ ਪਿੰਡ ਦਾ ਵਾਤਾਵਰਨ ਸਾਫ਼-ਸੁਥਰਾ ਰਹੇਗਾ | ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਪਾਣੀ ਵਾਲੀ ਟੈਂਕੀ 'ਤੇ ਫਲਦਾਰ ਅਮਰੂਦ, ਅੰਬ, ਜਾਮਨ ਤੋਂ ਇਲਾਵਾ ਅਰਜਨ, ਮਲੇਸ਼ੀਆ ਸਾਹਲ ਦੇ 50 ਦੇ ਕਰੀਬ ਬੂਟੇ ਲਗਾਏ ਗਏ ਹਨ | ਇਸ ਸਮੇਂ ਸਤਨਾਮ ਸਿੰਘ ਬਾਜਵਾ, ਮੈਂਬਰ ਤਰਸੇਮ ਸਿੰਘ, ਮੈਂਬਰ ਨਵਨੀਤ ਕੌਰ, ਮੈਂਬਰ ਹਰਜਿੰਦਰ ਕੌਰ, ਮੈਂਬਰ ਬਲਵਿੰਦਰ ਕੌਰ, ਮੈਂਬਰ ਦਲਜੀਤ ਕੌਰ, ਮੈਂਬਰ ਹਰਜਿੰਦਰ ਕੌਰ, ਮੈਂਬਰ ਰਜਵੰਤ ਕੌਰ, ਬਲਵਿੰਦਰ ਸਿੰਘ, ਮੰਗਲਜੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਹੈਲਥ ਕੇਅਰ ਨੇ ਵਿਸ਼ਵ ਨਰਸਿੰਗ ਦਿਵਸ ਮਨਾਇਆ ਅਗਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।