31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਟਾਰੂਚੱਕ ਨੇ ਪਰਮਾਨੰਦ ਤੋਂ ਰਵਾਨਾ ਕੀਤੇ ਜਾਗਰੂਕਤਾ ਆਟੋ ਰਿਕਸ਼ੇ

ਅਜੀਤ ਡੈਸਕ 09-05-2026
ਨਰੋਟ ਮਹਿਰਾ/ਘਰੋਟਾ, 8 ਮਈ (ਰਾਜ ਕੁਮਾਰੀ/ਸੰਜੀਵ ਗੁਪਤਾ)-ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ | ਉਸ ਅਧੀਨ ਪਰਮਾਨੰਦ ਤੋਂ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਖੇਤਰਾਂ ਲਈ ਜਾਗਰੂਕਤਾ ਆਟੋ ਰਿਕਸ਼ੇ ਰਵਾਨਾ ਕੀਤੇ ਗਏ ਹਨ, ਜੋ ਪਿੰਡ-ਪਿੰਡ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਗੇ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪਰਮਾਨੰਦ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜਾਗਰੂਕਤਾ ਆਟੋ ਰਿਕਸ਼ਿਆਂ ਨੂੰ ਰਵਾਨਾ ਕਰਨ ਮਗਰੋਂ ਕੀਤਾ | ਇਸ ਮੌਕੇ ਉਪ-ਇੰਚਾਰਜ ਯੁੱਧ ਨਸ਼ਿਆਂ ਵਿਰੁੱਧ ਮਾਝਾ ਜ਼ੋਨ ਪੰਜਾਬ ਰੋਹਿਤ ਸਿਆਲ, ਵਧੀਕ ਡਿਪਟੀ ਕਮਿਸ਼ਨਰ (ਡੀ.) ਡਾ: ਜਸਵੰਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਅੰਕਿਤ ਮਹਿਰਾ, ਕੋਆਰਡੀਨੇਟਰ ਡਾ: ਨਿਖਿਲ ਅਸੈਂਬਲੀ, ਚੇਅਰਮੈਨ ਬਲਾਕ ਸੰਮਤੀ ਬਮਿਆਲ ਧਰਮਪਾਲ, ਬਲਾਕ ਕੋਆਰਡੀਨੇਟਰ ਪ੍ਰਦੀਪ, ਬਲਾਕ ਕੋਆਰਡੀਨੇਟਰ ਸਾਹਿਲ, ਬਲਾਕ ਕੋਆਰਡੀਨੇਟਰ ਜਤਿੰਦਰ, ਉਪ ਪ੍ਰਧਾਨ ਕੋਆਰਡੀਨੇਟਰ ਮਰੂਦਲ, ਅਸੈਂਬਲੀ ਕੋਆਰਡੀਨੇਟਰ ਤਰੁਨ, ਕੁਲਦੀਪ ਚੰਦ ਭਟਵਾ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਸਰਪੰਚ ਮਾੜੀ ਰਾਜਪਾਲ, ਸਰਪੰਚ ਬੁਆਨੀ ਰਜਨੀਸ਼, ਸਰਪੰਚ ਡੱਲਾ ਫਾਰਮ ਵਿਜੇ ਕੁਮਾਰ, ਸਾਬਕਾ ਸਰਪੰਚ ਠਾਕੁਰ ਜਗਜੀਤ ਸਿੰਘ, ਸੁਖਦੇਵ ਸਿੰਘ, ਆਸ਼ਾ ਰਾਣੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬਿਲਕੁਲ ਪੂਰੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਇਕ ਬਹੁਤ ਵੱਡਾ ਸਰਕਾਰ ਨੇ ਕਦਮ ਚੁੱਕਿਆ ਹੈ, ਉਹ ਦੇ ਅੱਜ ਇਕ ਵੱਖਰੇ ਪੜਾਅ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸੰਬੋਧਨ ਕਰਦਿਆਂ ਉਪ ਇੰਚਾਰਜ ਯੁੱਧ ਨਸ਼ਿਆਂ ਵਿਰੁੱਧ ਮਾਝਾ ਜ਼ੋਨ ਪੰਜਾਬ ਰੋਹਿਤ ਸਿਆਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਅਤੇ ਅਹੁਦੇਦਾਰਾਂ ਦਾ ਜੋਸ਼ ਵੇਖਦਿਆਂ ਹੋਇਆਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਬਹੁਤ ਜਲਦ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਇਕ ਰੰਗਲੇ ਪੰਜਾਬ ਦੀ ਸਿਰਜਨਾ ਕਰੇਗੀ |
ਪਿਛਲੀ ਖ਼ਬਰ ਸੜਕ 'ਤੇ ਲੱਗੀਆਂ ਨਾਜਾਇਜ਼ ਦੁਕਾਨਾਂ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਸਾਬਕਾ ਸਰਪੰਚ ਸੋਮਰਾਜ ਨੇ ਪਿੰਡ ਬਸਰੂਪ ਦੀ ਪੰਚਾਇਤ 'ਤੇ ਲਗਾਏ ਕਰੋੜਾਂ ਦੇ ਘਪਲੇ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।