31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਾਬਕਾ ਸਰਪੰਚ ਸੋਮਰਾਜ ਨੇ ਪਿੰਡ ਬਸਰੂਪ ਦੀ ਪੰਚਾਇਤ 'ਤੇ ਲਗਾਏ ਕਰੋੜਾਂ ਦੇ ਘਪਲੇ ਕਰਨ ਦੇ ਦੋਸ਼

ਅਜੀਤ ਡੈਸਕ 09-05-2026
ਪਠਾਨਕੋਟ 8 ਮਈ (ਵਿਨੋਦ)-ਪਿੰਡ ਬਸਰੂਪ ਦੇ ਸਾਬਕਾ ਸਰਪੰਚ ਸੋਮਰਾਜ ਵਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਇਕ ਦਰਖਾਸਤ ਰਾਹੀਂ ਪਿੰਡ ਬਸਰੂਪ ਦੀ ਪੰਚਾਇਤ ਉੱਪਰ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਗਾਏ ਹਨ | ਸਾਬਕਾ ਸਰਪੰਚ ਸੋਮਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੀ ਪੰਚਾਇਤ ਵਲੋਂ ਕਈ ਫ਼ਰਜ਼ੀਵਾੜੇ ਕੀਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਪਿੰਡ ਬਸਰੂਪ ਦੀ ਪੰਚਾਇਤ ਵਲੋਂ ਕਰੋੜਾਂ ਰੁਪਏ ਦੀ ਧਾਂਦਲੀ ਕੀਤੀ ਗਈ ਹੈ | ਜਿਸ 'ਚ ਕਈ ਅਧਿਕਾਰੀ ਵੀ ਮਿਲੇ ਹੋਏ ਹਨ | ਉਨ੍ਹਾਂ ਦੱਸਿਆ ਕਿ ਬਸਰੂਪ ਪੰਚਾਇਤ ਵਲੋਂ ਗੈਰ ਜ਼ਰੂਰਤਮੰਦ ਲੋਕਾਂ ਨੂੰ ਕੱਚੇ ਘਰਾਂ ਦੀਆਂ ਗਰਾਂਟਾਂ ਦਵਾਈਆਂ ਗਈਆਂ, ਫ਼ਰਜ਼ੀ ਲੋਕਾਂ ਦੇ ਨਰੇਗਾ ਕਾਰਡ ਬਣਾ ਕੇ ਲੱਖਾਂ ਰੁਪਏ ਡਕਾਰੇ ਗਏ, ਇੱਥੋਂ ਤੱਕ ਕਿ ਜੋ ਮਰ ਚੁੱਕੇ ਹਨ, ਉਨ੍ਹਾਂ ਦੇ ਵੀ ਨਰੇਗਾ ਦਿਹਾੜੀਆਂ ਲਗਾਈਆਂ ਗਈਆਂ ਤੇ ਪੈਸੇ ਅਕਾਊਾਟ 'ਚ ਪਾਏ ਗਏ | ਜਿਸ ਸਬੰਧੀ ਉਨ੍ਹਾਂ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਗਈ ਸੀ | ਜਿਸ ਦੀ ਜਾਂਚ ਪੰਚਾਇਤੀ ਰਾਜ ਵਿਭਾਗ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਮਸਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਗ੍ਰਾਮ ਪੰਚਾਇਤ ਬਸਰੂਪ ਵਲੋਂ ਫਿਰ ਤੋਂ ਫਰਜ਼ੀਵਾੜਾ ਜਾਰੀ ਰੱਖਦੇ ਹੋਏ ਨਰੇਗਾ ਅਤੇ ਕੱਚੇ ਮਕਾਨਾਂ ਦੀਆਂ ਗਰਾਂਟਾਂ ਗੈਰ ਜ਼ਰੂਰਤਮੰਦ ਵਿਅਕਤੀਆਂ ਨੂੰ ਦਿੱਤੀਆਂ ਗਈਆਂ | ਜਿਸ ਸਬੰਧੀ ਉਨ੍ਹਾਂ ਵਲੋਂ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀ.ਸੀ. ਮੈਡਮ ਵਲੋਂ ਏ.ਡੀ.ਸੀ. (ਡੀ.) ਨੂੰ ਜਾਂਚ ਦੇ ਹੁਕਮ ਦਿੱਤੇ ਹਨ | ਜਦੋਂ ਇਸ ਸੰਬੰਧ ਵਿਚ ਪਿੰਡ ਬਸਰੂਪ ਦੇ ਸਰਪੰਚ ਗਵਰਧਨ ਦਾਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਬਕਾ ਸਰਪੰਚ ਸੋਮਰਾਜ ਦੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸੋਮਰਾਜ ਆਪਣੀ ਹਾਰ ਕਾਰਨ ਬੁਖਲਾ ਗਿਆ ਹੈ | ਇਸ ਕਾਰਨ ਉਹ ਬਾਰ-ਬਾਰ ਝੂਠੀਆਂ ਸ਼ਿਕਾਇਤਾਂ ਕਰਦਾ ਹੈ | ਜਦ ਕਿ ਜਾਂਚ 'ਚ ਕੋਈ ਵੀ ਦੋਸ਼ ਸਾਬਤ ਨਹੀਂ ਹੋਏ ਹਨ | ਉਨ੍ਹਾਂ ਸਾਰੀਆਂ ਸ਼ਿਕਾਇਤਾਂ ਝੂਠੀਆਂ ਦੱਸੀਆਂ ਹਨ |
ਪਿਛਲੀ ਖ਼ਬਰ ਕਟਾਰੂਚੱਕ ਨੇ ਪਰਮਾਨੰਦ ਤੋਂ ਰਵਾਨਾ ਕੀਤੇ ਜਾਗਰੂਕਤਾ ਆਟੋ ਰਿਕਸ਼ੇ ਅਗਲੀ ਖ਼ਬਰ ਅਧਿਆਪਕਾਂ 'ਤੇ ਡਬਲ ਡਿਊਟੀਆਂ ਦਾ ਬੋਝ ਬਰਦਾਸ਼ਤ ਨਹੀਂ–ਮਾਸਟਰ ਕਾਡਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।