01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

29 ਵਾਰਡਾਂ ਸਮੇਤ ਸ਼ਹਿਰ 'ਚ 404.65 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ-ਰਮਨ ਬਹਿਲ

ਅਜੀਤ ਡੈਸਕ 09-05-2026
• ਇੰਪਰੂਵਮੈਂਟ ਟਰੱਸਟ ਵਲੋਂ ਸ਼ਹਿਰ ਅੰਦਰ ਨਿਰੰਤਰ ਵਿਕਾਸ ਕਾਰਜ ਜਾਰੀ-ਚੇਅਰਮੈਨ ਰਾਜੀਵ ਸ਼ਰਮਾ
ਗੁਰਦਾਸਪੁਰ, 8 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀਆਂ 29 ਵਾਰਡਾਂ ਸਮੇਤ ਸ਼ਹਿਰ ਅੰਦਰ 404.65 ਲੱਖ ਦੀ ਲਾਗਤ ਨਾਲ ਵੱਖ ਵੱਖ-ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਸਬੰਧੀ ਟੈਂਡਰ ਲੱਗ ਗਏ ਹਨ ਅਤੇ ਜਲਦ ਵਿਕਾਸ ਕੰਮ ਸ਼ੁਰੂ ਹੋ ਜਾਣਗੇ | ਇਹ ਪ੍ਰਗਟਾਵਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਤੇ ਰਾਜੀਵ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ | ਇਸ ਮੌਕੇ ਹਿਤੇਸ਼ ਮਹਾਜਨ ਤੇ ਰਘਬੀਰ ਸਿੰਘ ਖ਼ਾਲਸਾ ਵੀ ਮੌਜੂਦ ਸਨ | ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਉਨ੍ਹਾਂ ਵਲੋਂ ਗੁਰਦਾਸਪੁਰ ਸ਼ਹਿਰ ਤੇ ਸਮੁੱਚੇ ਹਲਕੇ ਅੰਦਰ ਸਰਵਪੱਖੀ ਵਿਕਾਸ ਕਰਵਾਏ ਹਨ | ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਵਲੋਂ ਨਗਰ ਕੌਂਸਲ ਦੀ ਹਦੂਦ ਅੰਦਰ ਵਿਕਾਸ ਕਾਰਜ ਕਰਵਾਉਣ ਲਈ ਸਮੁੱਚੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ | ਜਿਸ ਤਹਿਤ ਗੁਰਦਾਸਪੁਰ ਦੀਆਂ 29 ਵਾਰਡਾਂ ਸਮੇਤ ਸਮੁੱਚੇ ਸ਼ਹਿਰ ਅੰਦਰ 404.65 ਲੱਖ ਦੇ ਵਿਕਾਸ ਕਾਰਜ ਕਰਵਾਏ ਜਾਣਗੇ |
ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਨਗਰ ਕੌਂਸਲ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ | ਇਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਕਾਲੋਨੀਆਂ 'ਚ ਕੱਚੀਆਂ ਗਲੀਆਂ ਦੇ ਵਿਕਾਸ ਕੰਮ ਦੇ ਨਾਲ ਬਾਬੋਵਾਲ, ਕਿ੍ਸਚਨ ਮੁਹੱਲਾ ਤੇ ਕਲਾਨੌਰ ਰੋਡ ਤੇ ਮੁਹੱਲਿਆਂ 'ਚ 15 ਮਈ ਤੱਕ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ | ਰਮਨ ਬਹਿਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਟਰੱਸਟ ਵਲੋਂ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਲਈ ਸਮੁੱਚੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ |
ਪਿਛਲੀ ਖ਼ਬਰ ਸੀਵਰੇਜ ਬੋਰਡ ਵਲੋਂ ਬਣਾਇਆ ਮੇਨਹੋਲ ਇਕ ਸਾਲ 'ਚ ਹੀ ਹੋਇਆ ਢਹਿ ਢੇਰੀ ਅਗਲੀ ਖ਼ਬਰ ਸਟੇਟ ਪੱਧਰੀ ਐਫ. ਐਲ. ਐਸ. ਦੀ ਤਿਆਰੀ ਦਾ ਡੀ. ਈ. ਓ. ਪਰਮਜੀਤ ਕੌਰ ਵਲੋਂ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।