01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦੁਰਘਟਨਾਗ੍ਰਸਤ ਕਾਰਾਂ ’ਚੋਂ ਸਾਮਾਨ ਚੋਰੀ ਦੋਨਾਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਚੋਰਾਂ ਨੇ ਦਿੱਤਾ ਚੋਰੀ ਵਾਰਦਾਤ ਨੂੰ ਅੰਜਾਮ

ਕਾਹਨੂੰਵਾਨ/ਘੱਲੂਘਾਰਾ ਸਾਹਿਬ, 31 ਅਗਸਤ (ਨਿਸ਼ਾਨ ਸਿੰਘ ਚਾਹਲ, ਪਰਮ ਮਿਨਹਾਸ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ਉੱਪਰ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਕੋਲ ਬੀਤੀ ਰਾਤ ਦੋ ਕਾਰਾਂ ’ਚ ਸਿੱਧੀ ਟੱਕਰ ਹੋ ਗਈ ਸੀ। ਹਾਲਾਂਕਿ ਕਾਰਾਂ ਦੀ ਇਸ ਟੱਕਰ ਦੇ ਦੌਰਾਨ ਕਿਸੇ ਵੀ ਕਾਰ ਸਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਇਸ ਟੱਕਰ ਦੌਰਾਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ।

ਅਜੀਤ ਡੈਸਕ 01-09-2026
ਕਾਹਨੂੰਵਾਨ/ਘੱਲੂਘਾਰਾ ਸਾਹਿਬ, 31 ਅਗਸਤ (ਨਿਸ਼ਾਨ ਸਿੰਘ ਚਾਹਲ, ਪਰਮ ਮਿਨਹਾਸ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ਉੱਪਰ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਕੋਲ ਬੀਤੀ ਰਾਤ ਦੋ ਕਾਰਾਂ ’ਚ ਸਿੱਧੀ ਟੱਕਰ ਹੋ ਗਈ ਸੀ। ਹਾਲਾਂਕਿ ਕਾਰਾਂ ਦੀ ਇਸ ਟੱਕਰ ਦੇ ਦੌਰਾਨ ਕਿਸੇ ਵੀ ਕਾਰ ਸਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਇਸ ਟੱਕਰ ਦੌਰਾਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ। ਜਾਣਕਾਰੀ ਆਲਟੋ ਕਾਰ ਦਾ ਚਾਲਕ ਰਣਜੋਧ ਸਿੰਘ ਪੁੱਤਰ ਮਨਜੀਤ ਸਿੰਘ ਗੁਰਦਾਸਪੁਰ ਤੋਂ ਆਪਣੇ ਪਿੰਡ ਕੋਟ ਟੋਡਰ ਮੱਲ ਨੂੰ ਜਾ ਰਿਹਾ ਸੀ। ਜਦੋਂ ਉਹ ਸੇਂਟ ਕਬੀਰ ਪਬਲਿਕ ਸਕੂਲ ਦੇ ਨੇੜੇ ਪੁੱਜਾ ਤਾਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਤਰਫ਼ ਤੋਂ ਗੁਰਦਾਸਪੁਰ ਨੂੰ ਜਾ ਰਹੀ ਮਹਿੰਦਰਾ ਕਾਰ ਜਿਸ ਨੂੰ ਨਿਹੰਗ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਾਲਾਬਾਲਾ ਚਲਾ ਰਿਹਾ ਸੀ। ਉਸ ਦੀ ਕਾਰ ਦੇ ਨਾਲ ਸਿੱਧੀ ਟੱਕਰ ਹੋ ਗਈ। ਨਿਹੰਗ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਸਾਹਮਣਿਓਂ ਤੋਂ ਆ ਰਹੀ ਆਲਟੋ ਕਾਰ ਦਾ ਚਾਲਕ ਬਹੁਤ ਤੇਜ਼ ਰਫ਼ਤਾਰ ਵਿਚ ਆ ਰਿਹਾ ਸੀ ਤੇ ਉਹ ਇਕ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੌਰਾਨ ਆਲਟੋ ਕਾਰ ਦਾ ਸੰਤੁਲਨ ਖੋਹ ਬੈਠਾ ਤੇ ਉਸ ਦੀ ਕਾਰ ਦੀ ਸਿੱਧੀ ਮੇਰੀ ਕਾਰ ਨਾਲ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਚ.ਓ. ਥਾਣਾ ਕਾਹਨੂੰਵਾਨ ਕੁਲਦੀਪ ਸਿੰਘ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਗੱਡੀਆਂ ਨੂੰ ਸੜਕ ਤੋਂ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਪਰ ਪੁਲਿਸ ਵਲੋਂ ਇਨ੍ਹਾਂ ਦੋਨਾਂ ਕਾਰਾਂ ਨੂੰ ਆਪਣੇ ਕਬਜ਼ੇ ’ਚ ਨਹੀਂ ਲਿਆ ਗਿਆ, ਇਸ ਦਾ ਫਾਇਦਾ ਲੈਂਦੇ ਹੋਏ ਕਿਸੇ ਅਣਪਛਾਤੇ ਚੋਰ ਦੇ ਗਰੋਹ ਵਲੋਂ ਦੋਨਾਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਦੋਨਾਂ ਕਾਰਾਂ ਦੀਆਂ ਸਟੱਪਨੀਆਂ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ।
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ‘ਸਤਿਕਾਰ ਸਖੀਆਂ’ ਸਮਾਗਮ ਦੌਰਾਨ ਸਖ਼ੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਬਟਾਲਾ ਵਿਚ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿਧਾਇਕ ਵਿਧਾਇਕ ਸ਼ੈਰੀ ਕਲਸੀ ਨੇ ਖੁਦ ਸੰਭਾਲੀ ਸਫ਼ਾਈ ਮੁਹਿੰਮ ਦੀ ਕਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।