01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਟੇਟ ਪੱਧਰੀ ਐਫ. ਐਲ. ਐਸ. ਦੀ ਤਿਆਰੀ ਦਾ ਡੀ. ਈ. ਓ. ਪਰਮਜੀਤ ਕੌਰ ਵਲੋਂ ਨਿਰੀਖਣ

ਅਜੀਤ ਡੈਸਕ 09-05-2026
ਗੁਰਦਾਸਪੁਰ, 8 ਮਈ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਮੈਡਮ ਪਰਮਜੀਤ ਕੌਰ ਵਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਐਫ.ਐਲ.ਐਸ ਤਹਿਤ ਹੋਣ ਵਾਲੇ ਸਰਵੇ ਸਬੰਧੀ ਲਗਾਏ ਗਏ ਫ਼ੀਲਡ ਇੰਨਵੈਸਟੀਗੇਟਰ ਦੀ ਇਕ ਰੋਜ਼ਾ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਟੇਟ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਜ਼ਿਲ੍ਹਾ ਸਰਵੇ ਕੋਆਰਡੀਨੇਟਰ ਵੰਦਨਾ ਗੁਪਤਾ ਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਵਲੋਂ ਫ਼ੀਲਡ ਇੰਨਵੈਸਟੀਗੇਟਰ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਵੇ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਤੇ ਉਨ੍ਹਾਂ ਨੂੰ ਇਸ ਸਰਵੇ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ | ਜ਼ਿਲਾ ਸਿੱਖਿਆ ਅਫਸਰ ਮੈਡਮ ਪਰਮਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ 21 ਸਕੂਲਾਂ 'ਚ ਇਹ ਸਰਵੇ ਪਹਿਲੀ ਵਾਰ ਤਕਨਾਲੋਜੀ ਅਧਾਰਿਤ ਕੀਤਾ ਗਿਆ ਹੈ | ਇਸ ਸਰਵੇ ਸਬੰਧੀ ਫ਼ੀਲਡ ਇੰਨਵੈਸਟੀਗੇਟਰ ਨੂੰ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ | ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਇੰਚਾਰਜ ਨਰੇਸ਼ ਮਹਿਤਾ ਨੇ ਵੀ ਸੰਬੋਧਨ ਕੀਤਾ ਗਿਆ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲੈਕਚਰਾਰ ਸ਼ਸ਼ੀ ਭੂਸ਼ਣ, ਤਰਨਜੋਤ ਕੌਰ, ਸਰਿਤਾ ਗੁਪਤਾ, ਪੰਕਜ ਸ਼ਰਮਾ, ਸਰਿਤਾ ਰਾਣੀ ਅਤੇ ਰਾਜੇਸ਼ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ 29 ਵਾਰਡਾਂ ਸਮੇਤ ਸ਼ਹਿਰ 'ਚ 404.65 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ-ਰਮਨ ਬਹਿਲ ਅਗਲੀ ਖ਼ਬਰ ਸਰਕਾਰੀ ਬੱਸਾਂ ਦੇ ਟਾਈਮ ਬੰਦ ਹੋਣ ਕਾਰਨ ਮੁਸਾਫ਼ਿਰ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।