01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਾਹੁ ਵਾਹੁ ਸਟੈਪਿੰਗ ਸਟੋਨਜ ਹਾਈ ਸਕੂਲ ਧਰਮਕੋਟ ਵਿਖੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਲਈ ਵਿਧੀ ਦੱਸੀ

ਅਜੀਤ ਡੈਸਕ 09-05-2026
ਊਧਨਵਾਲ, 8 ਮਈ (ਪਰਗਟ ਸਿੰਘ)-ਵਾਹੁ ਵਾਹੁ ਸਟੈਪਿੰਗ ਸਟੋਨਜ ਹਾਈ ਸਕੂਲ ਧਰਮਕੋਟ ਵਿਖੇ ਸਹਿਜ ਪਾਠ ਸੰਸਥਾ ਦੇ ਪ੍ਰੋਫੈਸਰ ਮਨਜੀਤ ਸਿੰਘ ਤੇ ਬੀਬੀ ਸੁਰਜੀਤ ਕੌਰ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿਜ ਪਾਠ, ਨਿਤਨੇਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਉਦਾਹਰਣਾਂ ਦੇ ਕੇ ਗੁਰਬਾਣੀ ਨਾਲ ਗੱਲਾਂ ਕਰਨ ਦੀ ਵਿਧੀ ਦੱਸੀ | ਗੁਰਬਾਣੀ ਮੁਤਾਬਿਕ ਆਪਣੇ ਜੀਵਨ ਵਿਚ ਪੰਜ ਸੱਸੇ ਧਾਰਨ ਕਰਨ ਲਈ ਕਿਹਾ | ਸਕੂਲ ਦੇ ਡਾਇਰੈਕਟਰ ਲਖਵਿੰਦਰ ਸਿੰਘ ਨੇ ਆਏ ਹੋਏ ਪ੍ਰਚਾਰਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਛੱਪੜ ਦੀ ਸਫ਼ਾਈ ਕਰਵਾਉਣ 'ਤੇ ਪਿੰਡ ਖੋਜੇਵਾਲ ਵਾਸੀਆਂ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਅਗਲੀ ਖ਼ਬਰ ਬਿਨਾਂ ਕਿਸੇ ਭੇਦ ਭਾਵ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ-ਸਰਪੰਚ ਅੰਮੋਨੰਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।