01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੇਅਦਬੀ ਕਾਨੂੰਨ 'ਚ ਸੋਧ ਕਰਨ 'ਤੇ ਟਿੱਪਣੀ ਕਰਨ ਵਾਲੇ ਧਾਰਮਿਕ ਆਗੂ ਸਿਆਸੀ ਲੋਕਾਂ ਦਾ ਹੱਥ ਠੋਕਾ ਨਾ ਬਣਨ- ਜਥੇਦਾਰ ਖੁਜ਼ਾਲਾ <br/>

ਅਜੀਤ ਡੈਸਕ 09-05-2026
ਬਟਾਲਾ, 8 ਮਈ (ਹਰਦੇਵ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਬੇਅਦਬੀ ਕਾਨੂੰਨ ਵਿਚ ਸੋਧ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਪ੍ਰਸ਼ੰਸਾ ਕਰਨ ਦੀ ਬਜਾਏ ਕੁਝ ਲੋਕ ਵਿਰੋਧ ਕਰ ਰਹੇ ਹਨ | ਵਿਰੋਧੀ ਸਿਆਸੀ ਲੋਕਾਂ ਨੇ ਤਾਂ ਵਿਰੋਧਤਾ ਕਰਨੀ ਹੀ ਹੈ, ਪਰ ਅਫਸੋਸ ਉੱਚ ਅਹੁਦਿਆਂ 'ਤੇ ਬਿਰਾਜਮਾਨ ਧਾਰਮਿਕ ਆਗੂ ਸਿਆਸੀ ਲੋਕਾਂ ਦਾ ਹੱਥ ਠੋਕਾ ਬਣ ਕੇ ਬਿਨ੍ਹਾਂ ਸੋਚੇ ਸਮਝੇ ਇਕੱਠ ਕਰਕੇ ਸਰਬ ਉੱਚ ਅਸਥਾਨ ਦਾ ਨਿਰਾਦਰ ਕਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰਸਾ ਸੰਭਾਲ ਤੇ ਸਮਾਜਿਕ ਚੇਤਨਾ ਮੰਚ ਬਟਾਲਾ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਖੁਜਾਲਾ ਨੇ ਕਰਦਿਆਂ ਕਿਹਾ ਕਿ ਉੱਚ ਅਸਥਾਨਾਂ ਪ੍ਰਤੀ ਹਰ ਨਾਨਕ ਨਾਮ ਲੇਵਾ ਸਿੱਖਾਂ ਦੇ ਹਿਰਦੇ 'ਚ ਸਤਿਕਾਰ ਹੈ, ਪਰ ਵਿਵਾਦਤ ਆਗੂ ਸਿਆਸੀ ਲੋਕਾਂ ਦੀ ਕੱਠਪੁਤਲੀ ਬਣ ਕੇ ਧਾਰਮਿਕ ਅਸਥਾਨਾਂ ਦਾ ਜਾਣਬੁੱਝ ਕੇ ਨਿਰਾਦਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉੱਚ ਅਹੁਦਾ ਉੱਚ ਵਿਚਾਰਧਾਰਾ ਨਾਲ ਹੀ ਪ੍ਰਵਾਨ ਤੇ ਬਰਕਰਾਰ ਰੱਖਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਕਾਨੂੰਨ ਵਿਵਸਥਾ ਸੁਧਾਰੇ, ਨਾ ਕਿ ਬੇਬੁਨਿਆਦ ਬਿਆਨਾਂ ਨਾਲ ਮਾਹੌਲ ਵਿਗਾੜੇ-ਹਲਕਾ ਇੰਚਾਰਜ ਕਾਹਲੋਂ <br/> ਅਗਲੀ ਖ਼ਬਰ ਅਮਰੀਕ ਸਿੰਘ ਖ਼ਾਲਸਾ ਬਸਪਾ ਦਾ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।