25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਦਾਖ਼ਲਿਆਂ ਸੰਬੰਧੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ-ਪਿ੍ੰ. ਡਾ. ਚਰਨਜੀਤ ਸਿੰਘ <br/>

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਿਦਿਆ ਸਕੱਤਰ-ਡਾਇਰੈਕਟਰ ਸੁਖਮਿੰਦਰ ਸਿੰਘ, ਪਿ੍ੰ. ਡਾ. ਚਰਨਜੀਤ ਸਿੰਘ ਸੰਧੂ <br/> 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਉੱਚ ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲਾ ਗੁਰੂ ਨਾਨਕ ਕਾਲਜ ਬਟਾਲਾ ਇਨ੍ਹਾਂ ਦਿਨਾਂ 'ਚ ਦਾਖ਼ਲਿਆਂ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ | ਇਲਾਕੇ ਭਰ ਤੋਂ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਕਾਲਜ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਵਜ਼ੀਫ਼ਾ ਯੋਜਨਾਵਾਂ, ਆਧੁਨਿਕ ਸਹੂਲਤਾਂ, ਮਿਆਰੀ ਸਿੱਖਿਆ ਤੇ ਅਨੁਸ਼ਾਸਿਤ ਵਾਤਾਵਰਣ ਕਾਰਨ ਦਾਖ਼ਲਿਆਂ ਲਈ ਰੁਝਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਤੇ ਵਿਦਿਆ ਸਕੱਤਰ/ਡਾਇਰੈਕਟਰ ਐਜੂਕੇਸ਼ਨ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਲਜ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਦੀ ਸਹੂਲਤ ਤੇ ਉਤਸ਼ਾਹ ਲਈ ਵੱਖ-ਵੱਖ ਵਜ਼ੀਫ਼ਾ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ | ਅੰਮਿ੍ਤਧਾਰੀ ਵਿਦਿਆਰਥੀਆਂ ਨੂੰ 11ਵੀਂ-12ਵੀਂ ਲਈ 5500 ਰੁਪਏ, ਗਰੈਜੂਏਸ਼ਨ ਲਈ 8500 ਤੇ ਪੋਸਟ-ਗ੍ਰੈਜੂਏਟ ਕੋਰਸਾਂ ਲਈ 10500 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਐੱਸ.ਸੀ. ਤੇ ਬੀ.ਸੀ. ਵਰਗ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਰਿਆਇਤਾਂ, ਮੈਰਿਟ ਹੋਲਡਰਾਂ, ਖਿਡਾਰੀਆਂ ਤੇ ਸੱਭਿਆਚਾਰਕ-ਧਾਰਮਿਕ ਗਤੀਵਿਧੀਆਂ ਵਿਚ ਮਾਣ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਫ਼ੀਸਾਂ ਵਿਚ ਵਿਸ਼ੇਸ਼ ਛੋਟਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਤੋਂ ਪੜ੍ਹੇ ਵਿਦਿਆਰਥੀਆਂ ਲਈ 10 ਫ਼ੀਸਦੀ ਫ਼ੀਸ ਛੂਟ ਵੀ ਵਿਸ਼ੇਸ਼ ਆਕਰਸ਼ਣ ਬਣੀ ਹੋਈ ਹੈ | ਕਾਲਜ ਦਾ ਸ਼ਾਂਤਮਈ ਤੇ ਅਨੁਕੂਲ ਅਕਾਦਮਿਕ ਮਾਹੌਲ, ਆਧੁਨਿਕ ਸਾਇੰਸ ਅਤੇ ਕੰਪਿਊਟਰ ਲੈਬਾਂ, ਸਮਾਰਟ ਕਲਾਸਰੂਮ, ਵਿਸ਼ਾਲ ਖੇਡ ਮੈਦਾਨ ਤੇ ਆਧੁਨਿਕ ਲਾਇਬ੍ਰੇਰੀ ਵਿਦਿਆਰਥੀਆਂ ਨੂੰ ਖ਼ਾਸ ਤੌਰ 'ਤੇ ਆਕਰਸ਼ਿਤ ਕਰ ਰਹੇ ਹਨ | ਲਾਇਬ੍ਰੇਰੀ ਵਿਚ ਹਰ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਦਾ ਵਿਸ਼ਾਲ ਭੰਡਾਰ ਮੌਜੂਦ ਹੈ, ਜਦਕਿ ਮਾਤਾ ਸੁਲੱਖਣੀ ਜੀ ਸੈਮੀਨਾਰ ਹਾਲ, ਲੜਕੀਆਂ ਲਈ ਕਾਮਨ ਰੂਮ ਤੇ ਸੁਵਿਧਾਜਨਕ ਕੰਟੀਨ ਵਰਗੀਆਂ ਸਹੂਲਤਾਂ ਕਾਲਜ ਦੀ ਵਿਲੱਖਣਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ | ਖੇਡਾਂ ਦੇ ਖੇਤਰ 'ਚ ਵੀ ਕਾਲਜ ਆਪਣੀ ਵੱਖਰੀ ਪਛਾਣ ਰੱਖਦਾ ਹੈ ਜਿੱਥੇ ਵਾਲੀਬਾਲ, ਬੈਡਮਿੰਟਨ ਤੇ ਕਿ੍ਕਟ ਦੀਆਂ ਟੀਮਾਂ ਨੂੰ ਮਾਹਰ ਕੋਚਾਂ ਵਲੋਂ ਸਿਖਲਾਈ ਦਿੱਤੀ ਜਾਂਦੀ ਹੈ | ਪਿ੍ੰਸੀਪਲ ਡਾ. ਸੰਧੂ ਨੇ ਕਿਹਾ ਕਿ ਮਿਹਨਤੀ, ਤਜ਼ਰਬੇਕਾਰ ਤੇ ਵਚਨਬੱਧ ਅਧਿਆਪਕ ਸਟਾਫ਼ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ | ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਤੇ ਵਿਦਿਆਰਥੀ-ਪੱਖੀ ਯੋਜਨਾਵਾਂ ਕਾਰਨ ਗੁਰੂ ਨਾਨਕ ਕਾਲਜ, ਬਟਾਲਾ ਪ੍ਰਤੀ ਵਿਦਿਆਰਥੀਆਂ ਤੇ ਮਾਪਿਆਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ | ਦਾਖ਼ਲਿਆਂ ਲਈ ਬਣਿਆਂ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਕਾਲਜ ਅੱਜ ਇਲਾਕੇ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ |

ਪਿਛਲੀ ਖ਼ਬਰ ਬੁਕਿੰਗ ਕਰਵਾਉਣ ਦੇ ਬਾਵਜੂਦ ਗੈਸ ਸਿਲੰਡਰ ਨਾ ਮਿਲਣ ਕਰਕੇ ਖਪਤਕਾਰਾਂ 'ਚ ਹਾਹਾਕਾਰ <br/> ਅਗਲੀ ਖ਼ਬਰ ਅਣਸੁਰੱਖਿਅਤ ਐਲਾਨੇ ਪੁਲ ਤੋਂ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਭਾਰੀ ਗੱਡੀਆਂ ਦਾ ਲਾਂਘਾ ਬੇਰੋਕ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।