29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 14-04-2026
ਫ਼ਤਹਿਗੜ੍ਹ ਚੂੜੀਆਂ, 13 ਅਪ੍ਰੈਲ (ਐੱਮ.ਐੱਸ. ਫੁੱਲ)-ਸਰਸਵਤੀ ਵਿੱਦਿਆ ਮੰਦਿਰ ਸਕੂਲ ਰੇਲਵੇ ਰੋਡ ਫ਼ਤਹਿਗੜ੍ਹ ਚੂੜੀਆਂ ਦੇ ਵਿਦਿਆਰਥੀਆਂ ਨੇ 8 ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਵਿਚ ਸਿਧਾਰਥ ਕੁਮਾਰ ਨੇ 93 ਫ਼ੀਸਦੀ, ਵੀਰਇੰਦਰ ਸਿੰਘ ਨੇ 92 ਫ਼ੀਸਦੀ ਤੇ ਜੁਗਰਾਜ ਸਿੰਘ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਪਿ੍ੰਸੀਪਲ ਕਰਨ ਸ਼ਰਮਾ ਤੇ ਡਾਇਰੈਕਟਰ ਰੀਤੂ ਸ਼ਰਮਾ ਨੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ | ਇਸ ਮੌਕੇ ਰਾਜਵਿੰਦਰ ਕੌਰ, ਰਾਜਵੀਰ ਕੌਰ, ਰਾਜ ਰਾਣੀ, ਮਨਪ੍ਰੀਤ ਕੌਰ, ਸੁਮੇਧਾ, ਪਿੰਕੀ, ਰਾਜਵਿੰਦਰ ਕੌਰ, ਜਸਵਿੰਦਰ ਸਿੰਘ ਕਾਕਾ, ਵਿਕਾਸ ਕੁਮਾਰ, ਗੁਰਦੀਪ ਸਿੰਘ ਭੰਡਾਰੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੱਠਵੀਂ ਦਾ ਨਤੀਜਾ 100 ਫੀਸਦੀ ਰਿਹਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਮੈਰਿਟ ਸੂਚੀ 'ਚ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।