28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ 15 ਨੂੰ : ਪ੍ਰਧਾਨ ਕਲਸੀ

ਅਜੀਤ ਡੈਸਕ 14-04-2026
ਬਟਾਲਾ, 13 ਅਪ੍ਰੈਲ (ਸਤਿੰਦਰ ਸਿੰਘ)- ਆਜ਼ਾਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਆਜ਼ਾਦ ਪਾਰਟੀ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹੇ ਦਾ ਦਰਜਾ ਦਿਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ | ਆਜ਼ਾਦ ਪਾਰਟੀ ਵਲੋਂ ਸਮੇਂ-ਸਮੇਂ 'ਤੇ ਰਹੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਮੰਗ ਪੱਤਰ ਵੀ ਦੇ ਚੁੱਕੀ ਹੈ ਪਰ ਸਰਕਾਰਾਂ ਵਲੋਂ ਛੋਟੇ-ਛੋਟੇ ਸ਼ਹਿਰਾਂ ਨੂੰ ਤਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਜਦਕਿ ਬਟਾਲਾ ਨੂੰ ਹਮੇਸ਼ਾ ਹੀ ਅਣਗੌਲਿਆ ਰੱਖਿਆ ਗਿਆ ਹੈ, ਜਿਸ ਕਾਰਨ ਬਟਾਲਾ ਵਾਸੀਆਂ 'ਚ ਭਾਰੀ ਰੋਸ ਹੈ | ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਆਜ਼ਾਦ ਪਾਰਟੀ ਵਲੋਂ 15 ਅਪ੍ਰੈਲ ਨੂੰ ਵੱਡੇ ਪੱਧਰ 'ਤੇ ਮੌਜੂਦਾ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸਨ ਕੀਤਾ ਜਾਵੇਗਾ | ਪ੍ਰਧਾਨ ਕਲਸੀ ਨੇ ਕਿਹਾ ਕਿ ਉਨ੍ਹਾਂ ਦੀ ਹੋਰ ਮੰਗਾ ਜਿਵੇਂ ਕਿ ਬਟਾਲਾ 'ਚ ਮੈਡੀਕਲ ਕਾਲਜ ਤੇ ਸਰਕਾਰੀ ਕਾਲਜ ਬਣਾਉਣ, ਬੁਢਾਪਾ ਪੈਨ-ਸ਼ਨ 3000 ਰੁਪਏ ਪ੍ਰਤੀ ਮਹੀਨਾ ਕਰਨ, ਬਟਾਲਾ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰ ਕੇ ਅੰਮਿ੍ਤਸਰ ਗੁਰੂ ਨਾਨਕ ਹਸਪਤਾਲ ਵਾਲਾ ਦਰਜਾ ਦੇਣ, ਆਧੁਨਿਕ ਸਹੂਲਤਾਂ ਵਾਲਾ ਜਨਰਲ ਬੱਸ ਅੱਡਾ ਬਣਾਉਣ, ਆਧੁਨਿਕ ਸਹੂਲਤਾਂ ਵਾਲਾ ਮਜ਼ਦੂਰ ਹਸਪਤਾਲ ਬਣਾਉਣ ਆਦਿ ਮੰਗਾਂ ਲਈ ਵੀ ਮੌਜੂਦਾ ਸਰਕਾਰ ਦੇ ਨਾਂਅ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਰਕਾਰ ਵਲੋਂ ਆਜ਼ਾਦ ਪਾਰਟੀ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ |
ਪਿਛਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਜਥੇਦਾਰ ਛੋਟੇਪੁਰ ਨੂੰ ਕੋਰ ਕਮੇਟੀ ਮੈਂਬਰ ਬਣਾਉਣ 'ਤੇ ਸਮਰਥਕਾਂ ਵਲੋਂ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।