15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵੁੱਡਸਟਾਕ ਅਤੇ ਵੁੱਡ ਬਲਾਜ਼ਮ ਸਕੂਲ 'ਚ ਸ਼ਾਨਦਾਰ ਸਮਾਗਮ ਕਰਵਾਇਆ

ਅਜੀਤ ਡੈਸਕ 12-04-2026
ਬਟਾਲਾ, 11 ਅਪ੍ਰੈਲ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਅਤੇ ਵੁੱਡ ਬਲਾਜ਼ਮ ਸਕੂਲ ਵਲੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਚ ਸ: ਉੱਤਮ ਸਿੰਘ ਨਿੱਜਰ ਮੈਮੋਰੀਅਲ ਐਵਾਰਡ ਅਤੇ ਸ: ਹਰਦਿੱਤ ਸਿੰਘ ਢਿੱਲੋਂ ਮੇਮੋਰਿਅਲ ਐਵਾਰਡ ਸਬੰਧੀ ਸਮਾਗਮ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸੁਰਿੰਦਰਪਾਲ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕਮਲ ਬਾਗੀ ਸੰਸਥਾਪਕ ਅਤੇ ਚੇਅਰਮੈਨ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਹਾਜ਼ਰ ਰਹੇ | ਇਸ ਮੌਕੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਅਤੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਇਕ ਸੁਚੱਜੇ ਤਰੀਕੇ ਨਾਲ ਹੋਈ, ਜਿਸ ਵਿਚ ਸਕੂਲ ਦੀਆਂ ਉਪਲੱਬਧੀਆਂ ਤੇ ਮੁੱਖ ਮਹਿਮਾਨ ਦੇ ਸਮਾਜ ਸੇਵਾ ਕਾਰਜਾਂ ਨੂੰ ਦਰਸਾਇਆ ਗਿਆ | ਵਿਦਿਆਰਥੀਆਂ ਵਲੋਂ ਅਨੁਸ਼ਾਸਿਤ ਮਾਰਚ ਪਾਸਟ ਅਤੇ ਸਵਾਗਤ ਸਮਾਗਮ ਕੀਤਾ ਗਿਆ | ਵਿਦਿਆਰਥੀਆਂ ਵਲੋਂ ਵੀ ਪੇਸ਼ਕਾਰੀਆਂ ਦਿੱਤੀਆਂ ਗਈਆਂ | ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਗਈ | ਉਨ੍ਹਾਂ ਹਰ ਭਾਗੀਦਾਰ ਵਿਦਿਆਰਥੀ ਨੂੰ 500 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਅਤੇ 'ਦਸਵੰਧ' ਦੀ ਭਾਵਨਾ ਅਪਨਾਉਣ ਲਈ ਪ੍ਰੇਰਿਤ ਕੀਤਾ | ਵੁੱਡਸਟਾਕ ਪਬਲਿਕ ਸਕੂਲ ਵਿਚ ਚੇਅਰਮੈਨ ਐਵਾਰਡ ਰਣਵਿਜੈ ਸਿੰਘ ਤੇ ਚੇਅਰਪਰਸਨ ਐਵਾਰਡ ਜਸਪ੍ਰੀਤ ਕੌਰ ਨੂੰ ਦਿੱਤਾ ਗਿਆ | ਵੁੱਡ ਬਲਾਜ਼ਮ ਸਕੂਲ ਵਿਚ ਚੇਅਰਮੈਨ ਐਵਾਰਡ ਵੰਸ਼ਿਕਾ ਤੇ ਚੇਅਰਪਰਸਨ ਐਵਾਰਡ ਨਾਲ ਰਾਧਿਆ ਪ੍ਰਭਾਕਰ ਨੂੰ ਦਿੱਤਾ ਗਿਆ |
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਸਕੂਲ ਉਗਰੇਵਾਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਾਹਿਬ ਸਿੰਘ ਮੰਡ ਤੇ ਲਖਵਿੰਦਰ ਸਿੰਘ ਢੰਡੇ ਮੁੜ ਤੋਂ ਬਲਾਕ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।