19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਦੀਵਾਰ ਦਾ ਕੰਮ ਬਰਸਾਤ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ-ਜੇ.ਈ. ਸੰਜੀਵ ਬੁਰੀਆ

ਅਜੀਤ ਡੈਸਕ 11-04-2026
ਨਰੋਟ ਜੈਮਲ ਸਿੰਘ, 10 ਅਪ੍ਰੈਲ (ਸ਼ਸ਼ੀ ਕੁਮਾਰ)- ਗਿ੍ਫ਼ ਵਿਭਾਗ ਵਲੋਂ ਅੱਡਾ ਕੋਲੀਆਂ ਤੋਂ ਪੰਮਾ ਪਿੰਡ ਤੱਕ ਸੜਕ ਦੇ ਕਿਨਾਰੇ ਬਣਾਈ ਜਾ ਰਹੀ ਦੀਵਾਰ ਦਾ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ | ਨਵ ਨਿਯੁਕਤ ਵਿਭਾਗ ਦੇ ਸਬੰਧਿਤ ਜੇ.ਈ. ਸੰਜੀਵ ਬੁਰੀਆ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਹੀ ਇਸ ਖੇਤਰ ਦਾ ਚਾਰਜ ਉਨ੍ਹਾਂ ਨੂੰ ਵਿਭਾਗ ਨੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਖੇਤਰ ਵਿਚ ਕੰਮ ਨੂੰ ਸੁਚਾਰੂ ਢੰਗ ਨਾਲ ਕਰਨਗੇ | ਉਨ੍ਹਾਂ ਕਿਹਾ ਕਿ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਅੱਡਾ ਕੋਲੀਆਂ ਤੋਂ ਲੈ ਕੇ ਨਰੋਟ ਜੈਮਲ ਸਿੰਘ ਵੱਲ ਨੂੰ ਜਾਂਦਿਆਂ ਪਿੰਡ ਪੰਮਾ ਤੱਕ ਸੜਕ ਦੇ ਨਾਲ-ਨਾਲ ਬਣ ਰਹੀ ਦੀਵਾਰ ਦਾ ਕੰਮ ਵਿਭਾਗ ਨੇ ਉਨ੍ਹਾਂ ਤੋਂ ਪਹਿਲਾਂ ਹੀ ਸ਼ੁਰੂ ਕਰਵਾਇਆ ਗਿਆ ਸੀ ਜਿਸ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਜਿਸ ਨਾਲ ਸੜਕ ਦੀ ਮਜ਼ਬੂਤੀ ਤੇ ਲਾਗਲੇ ਪਿੰਡ ਦੇ ਗੰਦੇ ਪਾਣੀ ਤੇ ਨਿਕਾਸੀ ਵੀ ਬਣਾਈ ਜਾਵੇਗੀ, ਮਾਰਗ ਦੀ ਸੁਰੱਖਿਆ ਦੇ ਨਾਲ ਮਾਰਗ 'ਤੇ ਸਥਿਤ ਦੁਕਾਨਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇਗਾ ਤੇ ਇਹ ਦੀਵਾਰ ਦਾ ਕੰਮ ਬਰਸਾਤ ਤੋਂ ਪਹਿਲੇ-ਪਹਿਲੇ ਮੁਕੰਮਲ ਹੋ ਜਾਵੇਗਾ ਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਮਲਿਕਪੁਰ ਵਿਖੇ ਗਲੀ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ <br/> ਅਗਲੀ ਖ਼ਬਰ ਮੁੱਖ ਮੰਤਰੀ ਦੀ ਪਠਾਨਕੋਟ ਫੇਰੀ ਦਾ ਵਿਰੋਧ ਕੀਤਾ ਜਾਵੇਗਾ - ਪ੍ਰਧਾਨ ਜਸਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।