19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੁੱਖ ਮੰਤਰੀ ਦੀ ਪਠਾਨਕੋਟ ਫੇਰੀ ਦਾ ਵਿਰੋਧ ਕੀਤਾ ਜਾਵੇਗਾ - ਪ੍ਰਧਾਨ ਜਸਵੰਤ ਸਿੰਘ

ਅਜੀਤ ਡੈਸਕ 11-04-2026
ਸ਼ਾਹਪੁਰ ਕੰਢੀ, 10 ਅਪ੍ਰੈਲ (ਰਣਜੀਤ ਸਿੰਘ)- ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਪਿਛਲੇ ਲਗਪਗ 372 ਦਿਨਾਂ ਤੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ ਪਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਸਰਕਾਰ ਆਵਾਜ਼ ਸੁਣਨ ਨੰੂ ਤਿਆਰ ਨਹੀਂ | ਆਗੂਆਂ ਨੇ ਮੁੱਖ ਮੰਤਰੀ ਦੀ 12 ਅਪ੍ਰੈਲ ਨੰੂ ਫੇਰੀ ਦੌਰਾਨ ਮੁਲਾਕਾਤ ਦਾ ਸਮਾਂ ਮੰਗਿਆ ਸੀ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪੱਕੀ ਹਾਮੀ ਨਹੀਂ ਭਰੀ ਜਿਸ ਕਾਰਨ ਡੈਮ ਔਸਤੀ ਸੰਘਰਸ਼ਕ ਕਮੇਟੀ ਨੇ ਕਾਲੇ ਝੰਡੇ ਦਿਖਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਭੁੱਖ ਹੜਤਾਲ ਵਾਲੀ ਥਾਂ 'ਤੇ ਮਹਿਲਾ ਵਰਕਰਾਂ ਨੇ ਮਸ਼ੀਨਾਂ ਨਾਲ ਝੰਡੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ | ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਸੰਧੂ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ਮਹਿੰਦਰ ਸਿੰਘ ਕਾਹਲੋਂ, ਸੰਜੇ ਅਨੋਤਰਾ, ਕੇਵਲ ਸਿੰਘ, ਕੁਲਦੀਪ, ਵਿਨੋਦ ਕੁਮਾਰ, ਕਮਲੇਸ਼ ਕੌਰ ਅਤੇ ਬਿਮਲਾ ਦੇਵੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਦੀਵਾਰ ਦਾ ਕੰਮ ਬਰਸਾਤ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ-ਜੇ.ਈ. ਸੰਜੀਵ ਬੁਰੀਆ... ਅਗਲੀ ਖ਼ਬਰ ਸੁਜਾਨਪੁਰ ਬਲਾਕ ਕਮੇਟੀ ਚੇਅਰਮੈਨ ਦੀ ਚੋਣ ਚੌਥੀ ਵਾਰ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।