31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਾਲਾਨਾ ਮੇਲਾ ਕਰਵਾਇਆ <br/>

ਅਜੀਤ ਡੈਸਕ 11-04-2026
ਧਾਰੀਵਾਲ, 10 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ਦੀਕ ਗੁਰਦੁਆਰਾ ਗਿ੍ਫਤਾਰੀਆਂ ਸਾਹਿਬ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ 50ਵਾਂ ਸਾਲਾਨਾ ਮੇਲਾ ਨਿਹੰਗ ਸਿੰਘ ਤਰਨਾ ਦਲ ਵਲੋਂ ਲਗਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਨਿਹੰਗ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਬਾਬਾ ਬਲਵਿੰਦਰ ਸਿੰਘ ਨੇ ਆਈਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵੀ ਨਤਮਸਤਕ ਹੋਏ | ਇਸ ਮੌਕੇ ਨਿਹੰਗ ਸਿੰਘ ਬਾਬਾ ਆਕੜ, ਐਸ.ਜੀ.ਪੀ.ਸੀ. ਮੈਂਬਰ ਬੀਬੀ ਜਸਬੀਰ ਸਿੰਘ ਜਫ਼ਰਵਾਲ, ਗੁਰਤਿੰਦਰਪਾਲ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਸ੍ਰੀ ਬੁਰਜ ਸਾਹਿਬ, ਸਰਬਜੀਤ ਸਿੰਘ ਸਾਬੀ ਮੈਨੇਜਰ ਸ੍ਰੀ ਬਾਰਠ ਸਾਹਿਬ, ਸਤਨਾਮ ਸਿੰਘ ਗੋਸਲ ਮੈਨੇਜਰ ਡੇਰਾ ਬਾਬਾ ਨਾਨਕ, ਬਾਬਾ ਅਨੂਪ ਸਿੰੰਘ, ਨਰਿੰਦਰ ਸਿੰਘ ਵਾੜਾ, ਹਰਦੇਵ ਸਿੰਘ ਬਾਜੇਚੱਕ, ਪਰਮਵੀਰ ਸਿੰਘ ਲਾਡੀ, ਕੁਲਬੀਰ ਸਿੰਘ ਰਿਆੜ, ਬਾਬਾ ਨੱਥਾ ਸਿੰਘ ਸੰਧਵਾਂ, ਮਨਜਿੰਦਰ ਸਿੰਘ ਢਿੱਲੋਂ, ਮੱਖਣ ਸਿੰਘ ਕਾਹਲੋਂ, ਚੈਂਚਲ ਸਿੰਘ ਡਿਪਟੀ ਮੈਨੇਜਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ : ਗੁਰਿੰਦਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।