01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਫਾਦਰ ਮੁਲਖ ਰਾਜ ਤੇ ਇਸਮਾਇਲ ਤੇਜਾ ਵਲੋਂ ਰੋਜ਼ੇ ਰੱਖਣ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ

ਅਜੀਤ ਡੈਸਕ 11-04-2026
ਕਲਾਨੌਰ, 10 ਅਪ੍ਰੈਲ (ਪੁਰੇਵਾਲ)- ਨੇੜਲੇ ਪਿੰਡ ਭਿਖਾਰੀਵਾਲ 'ਚ ਸਥਿਤ ਸੁੱਖ ਭੰਡਾਰ ਚਰਚ ਵਿਖੇ ਫਾਦਰ ਮੁਲਖ ਰਾਜ ਅਤੇ ਯੂਥ ਆਗੂ ਇਸਮਾਇਲ ਮਸੀਹ ਤੇਜਾ ਵਲੋਂ ਧਾਰਮਿਕ ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਬਖਸ਼ਿਸ ਨਾਲ ਸਮਾਗਮ ਸਮਾਪਤ ਹੋਏ ਹਨ ਅਤੇ ਸੰਗਤਾਂ ਵਲੋਂ ਗੁੱਡ ਫ੍ਰਾਈਡੇ ਤੇ ਇਸਟਰ ਸਮਾਗਮਾਂ 'ਚ ਵੱਡੀ ਗਿਣਤੀ 'ਚ ਹਾਜ਼ਰੀਆਂ ਭਰ ਕੇ ਪ੍ਰਮਾਤਮਾ ਦੀ ਮਹਿਮਾ ਦਾ ਗੁਣਗਾਣ ਕੀਤਾ ਹੈ | ਫਾਦਰ ਮੁਲਖ ਰਾਜ ਤੇ ਇਸਮਾਇਲ ਮਸੀਹ ਤੇਜ਼ਾ ਨੇ ਕਿਹਾ ਕਿ ਉਹ ਸੰਗਤਾਂ ਦਾ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਸੰਗਤਾਂ ਨੇ ਗੁੱਡ ਫ੍ਰਾਈਡੇ ਵਾਲੇ ਦਿਨ ਤੱਕ ਰੋਜ਼ੇ ਰੱਖੇ ਹਨ | ਉਨ੍ਹਾਂ ਕਿਹਾ ਕਿ 45 ਦਿਨ ਪ੍ਰਮਾਤਮਾ ਦੀ ਬੰਦਗੀ ਕਰ ਕੇ ਸੋਗ ਤੇ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ | ਇਸ ਮੌਕੇ ਪਾਸਟਰ ਪੁਸ਼ਪਾ ਤੇਜਾ, ਤਰਸੇਮ ਮਸੀਹ, ਪਾਡਵ ਮਸੀਹ, ਕੁਲਵਿੰਦਰ ਮਸੀਹ, ਸੋਨੂੰ ਸਰਜੇਚੱਕ, ਹੀਰਾ ਮਸੀਹ, ਰੌਸ਼ਣ ਮਸੀਹ, ਕਸ਼ਮੀਰ ਮਸੀਹ, ਪੱਪੂ ਮਸੀਹ, ਭੋਲਾ ਮਸੀਹ, ਸੋਹਣੀ, ਬਿਕਰਮ ਮਸੀਹ, ਅਕਸ਼ੈ ਮਸੀਹ, ਬੱਗਾ ਮਸੀਹ, ਅਮਨ ਮਸੀਹ, ਜੋਧਾ ਮਸੀਹ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹੀਆਂ |
ਪਿਛਲੀ ਖ਼ਬਰ ਚਰਨਜੀਤ ਕੌਰ ਬਾਜਵਾ ਨੇ ਸਵ. ਸੁਰਜੀਤ ਸਿੰਘ ਮਸਤਾਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਬਲਾਕ ਬਟਾਲਾ-2 'ਚ ਇਕ ਰੋਜ਼ਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।