04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੈਂਟਰਲ ਕਾਲਜ ਘੁਮਾਣ ਦੀ ਬੀ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 11-04-2026
ਬਟਾਲਾ, 10 ਅਪ੍ਰੈਲ (ਸਤਿੰਦਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਨਤੀਜਿਆਂ ਵਿਚ ਸੈਂਟਰਲ ਕਾਲਜ ਘੁਮਾਣ ਦੇ ਕਾਮਰਸ ਵਿਭਾਗ ਦੇ ਨਤੀਜੇ ਜਿੱਥੇ 100 ਫ਼ੀਸਦੀ ਰਹੇ ਉਥੇ ਬੀ.ਕਾਮ. ਤੀਜੇ ਸਮੈਸਟਰ ਦੀ ਸੁਮਨਦੀਪ ਕੌਰ ਨੇ 75.7 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ਸਹਿਜਪ੍ਰੀਤ ਕੌਰ ਨੇ 71.7 ਫ਼ੀਸਦੀ ਅੰਕ ਤੇ ਅਕਾਸ਼ਦੀਪ ਕੌਰ ਨੇ 70.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨਵਜੋਤ ਕੌਰ ਪੰਨੂੰ ਨੇ ਦੱਸਿਆ ਕਿ ਵਿਦਿਆਰਥੀ ਹਮੇਸ਼ਾ ਦੀ ਤਰ੍ਹਾਂ ਚੰਗੇ ਨੰਬਰ ਲੈ ਕੇ ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਦੇ ਹਨ | ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਇਨ੍ਹਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨਵਜੋਤ ਕੌਰ ਪੰਨੂੰ ਦੀ ਯੋਗ ਅਗਵਾਈ ਦੇ ਸਿਰ ਬੱਝਦਾ ਹੈ | ਸੈਂਟਰਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਹਰਨੇਕ ਸਿੰਘ ਪੰਨੂੰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਤਹਿਸੀਲ ਡੇਰਾ ਬਾਬਾ ਨਾਨਕ 'ਚ 29 ਪਟਵਾਰੀਆਂ ਦੀਆਂ ਆਸਾਮੀਆਂ ਖਾਲੀ ਹੋਣ ਕਰ ਕੇ ਸਮੇਂ ਸਿਰ ਨਹੀਂ ਹੋ ਰਹੇ ਕੰਮ ਅਗਲੀ ਖ਼ਬਰ ਸੈਂਟਰਲ ਪਬਲਿਕ ਸਕੂਲ ਘਮਾਣ ਦੀ 8ਵੀਂ ਜਮਾਤ ਦੀ ਵਿਦਿਆਰਥਣ ਜੋਬਨਜੀਤ ਕੌਰ ਮੈਰਿਟ ਸੂਚੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।