31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਬਾਬਾ ਮਸਤੂ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਦੀ ਮੀਟਿੰਗ ਜ਼ੋਨ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਅਗਵਾਈ ਹੇਠ ਕਾਹਲੋਂ ਪੈਲੇਸ ਹਯਾਤ ਨਗਰ ਵਿਖੇ ਹੋਈ | ਜਿਸ ਵਿਚ ਸਰਕਾਰ ਨਾਲ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਮਸਲਿਆਂ 'ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਜਿਸ ਵਿਚ ਸ਼ੰਭੂ, ਖਨੌਰੀ ਬਾਰਡਰ 'ਤੇ ਸਰਕਾਰ ਵਲੋਂ 19 ਮਾਰਚ 2025 ਨੂੰ ਕੀਤੇ ਜ਼ਬਰ ਵਿਚ ਕਿਸਾਨਾਂ, ਮਜ਼ਦੂਰਾਂ ਦੇ ਹੋਏ ਕਰੋੜਾਂ ਰੁਪਏ ਦੇ ਨੁਕਸਾਨ ਦੀ ਭਰਪਾਈ, ਗੁਰਦਾਸਪੁਰ ਨਾਲ ਸਬੰਧਿਤ ਸ਼ਹੀਦ ਸੁਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਵਰਸੋਲਾ ਦਾ 5-5 ਲੱਖ ਦਾ ਮੁਆਵਜ਼ਾ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰ ਵਲੋਂ ਨੌਕਰੀ ਦੇਣ ਦਾ ਵਾਅਦਾ, ਡੀ.ਸੀ. ਦਫ਼ਤਰ ਗੁਰਦਾਸਪੁਰ ਵਿਚ ਧਰਨਾ 6/4/26 ਦੀ ਤਿਆਰੀ ਤੇ ਹੜ੍ਹ ਪੀੜਤਾਂ ਨੂੰ ਮਿਲਣ ਵਾਲਾ ਮੁਆਵਜ਼ਾ, ਬਿਜਲੀ ਐਕਟ 2025 ਤੇ ਸੀਡ ਐਕਟ 2025 ਨੂੰ ਮੁੱਖ ਤੌਰ 'ਤੇ ਵਿਚਾਰਿਆ ਗਿਆ | ਅਨੋਖ ਸਿੰਘ ਸੁਲਤਾਨੀ, ਸੁਖਦੇਵ ਸਿੰਘ ਨੇ ਬੋਲਦਿਆਂ ਦੱਸਿਆ ਕਿ ਇਰਾਨ ਜੰਗ ਦੌਰਾਨ ਦੇਸ਼ ਵਿਚ ਐਲ.ਪੀ.ਜੀ. ਗੈਸ ਦੀ ਆ ਰਹੀ ਕਿੱਲਤ ਦਾ ਬਹਾਨਾ ਲਗਾ ਕੇ ਸਰਕਾਰ ਜੋ 25ਦਿਨਾਂ ਵਾਲੀ ਬੁਕਿੰਗ ਨੂੰ 45 ਦਿਨਾਂ ਬਾਅਦ ਕਰ ਦਿੱਤਾ ਹੈ, ਸਰਕਾਰ ਮੁੜ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ ਗੈਸ ਬੁਕਿੰਗ ਦੁਬਾਰਾ 25 ਦਿਨਾਂ ਬਾਅਦ ਕੀਤੀ ਜਾਵੇ | ਸਰਕਾਰ ਜੇਕਰ ਸਾਡੀਆਂ ਮੰਗਾਂ 'ਤੇ ਗ਼ੌਰ ਨਹੀਂ ਕਰੇਗੀ ਤਾਂ 6 ਅਪ੍ਰੈਲ ਨੂੰ ਡੀ.ਸੀ. ਗੁਰਦਾਸਪੁਰ ਮੂਹਰੇ ਟਰੈਕਟਰ ਟਰਾਲੀਆਂ ਲੈ ਕੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਅਨੋਖ ਸਿੰਘ ਤੋਂ ਇਲਾਵਾ ਕੁਲਜੀਤ ਸਿੰਘ ਸਕੱਤਰ, ਜਪਕੀਰਤ ਹੁੰਦਲ, ਸੁਖਦੇਵ ਸਿੰਘ ਅੱਲ੍ਹੜ ਪਿੰਡੀ, ਅਮਰੀਕ ਸਿੰਘ ਹਯਾਤ ਨਗਰ, ਦਵਿੰਦਰ ਸਿੰਘ, ਦਲਬੀਰ ਸਿੰਘ ਖੋਖਰ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ ਹੇਮਰਾਜਪੁਰ, ਜਤਿੰਦਰ ਸਿੰਘ ਚੀਮਾ ਵਰਿਆਂ, ਕਮਲਜੀਤ ਆਲੇਚੱਕ, ਗੁਰਪ੍ਰੀਤ ਸਿੰਘ ਅਤੇ ਸੋਹਣ ਸਿੰਘ ਕਾਲਾ ਨੰਗਲ, ਦਲਬੀਰ ਸਿੰਘ ਠੰੁਡੀ, ਬੀਬੀਆਂ ਕੁਲਵੰਤ ਕੌਰ, ਰਮਨਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਪਿੰਡ ਮੋਹਲੋਵਾਲੀ ਵਿਖੇ ਸਾਲਾਨਾ ਜੋੜ ਮੇਲੇ 'ਤੇ ਜ਼ਿਲ੍ਹਾ ਕਨਵੀਨਰ ਵਿਜੇ ਸੋਨੀ ਦਾ ਸਨਮਾਨ ਅਗਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਲਾਨਾ ਸਮਾਗਮ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।