28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ 'ਚ ਨਵੀਂ ਯੂਨੀਅਨ ਦਾ ਗਠਨ

ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਚੱਕਰਾਜਾ)- ਅੱਜ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ ਡੀ.ਸੀ. ਕੰਪਲੈਕਸ ਵਿਖੇ ਗੁਰਨਾਮ ਸਿੰਘ (ਪ੍ਰਧਾਨ) ਵਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਨਵੀਂ ਯੂਨੀਅਨ ਦੇ ਗਠਨ ਦੀ ਸਿਫ਼ਾਰਿਸ਼ ਕਰਕੇ ਤੁਰੰਤ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ ਜਿਸ ਵਿਚ ਸਰਵਸੰਮਤੀ ਨਾਲ ਊਧਮ ਸਿੰਘ ਬੋਨੀ ਨੂੰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਰਾਣਾ ਨੂੰ ਪ੍ਰੈੱਸ ਸਕੱਤਰ, ਅਵਤਾਰ ਸਿੰਘ ਨੂੰ ਜਨਰਲ ਸਕੱਤਰ, ਸ਼ਰਨਜੀਤ ਸਿੰਘ ਸ਼ਾਲੂ ਨੂੰ ਸਹਾਇਕ ਜਨਰਲ ਸਕੱਤਰ ਤੇ ਇੰਦਰਜੀਤ ਸਿੰਘ ਨੂੰ ਖ਼ਜ਼ਾਨਚੀ, ਕੁਲਵੰਤ ਸਿੰਘ ਨੂੰ ਮੁੱਖ ਸਲਾਹਕਾਰ, ਅਜਮੇਰ ਸਿੰਘ, ਗੁਰਮੁਖ ਸਿੰਘ ਤੇ ਦੀਪਕ ਕੁਮਾਰ ਨੂੰ ਸਲਾਹਕਾਰ ਚੁਣਿਆ ਗਿਆ | ਇਸ ਤੋਂ ਇਲਾਵਾ ਬਾਡੀ ਦੇ ਮੈਂਬਰਾਂ 'ਚ ਸੰਜੀਵ ਕੁਮਾਰ, ਸੁਖਦੇਵ ਸਿੰਘ, ਅਮਨ, ਗੁਰਦੇਵ ਸਿੰਘ, ਦਲਜੀਤ ਸਿੰਘ, ਸ਼ਿਵਦਿਆਲ ਸਿੰਘ, ਸੁਰਿੰਦਰਪਾਲ ਕੁਮਾਰ ਤੇ ਕਮਲਜੀਤ ਸਿੰਘ ਸ਼ਾਮਿਲ ਹਨ | ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਨਵੀਂ ਬਾਡੀ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਨੂੰ ਜਾਂਦੀ ਮਾੜੀ ਹਾਲਤ ਸੜਕ ਕਾਰਨ ਸ਼ਰਧਾਲੂ ਪ੍ਰੇਸ਼ਾਨ ਅਗਲੀ ਖ਼ਬਰ ਹਨੂੰਮਾਨ ਚੌਕ ਦੀ ਪਾਣੀ ਵਾਲੀ ਟੈਂਕੀ ਨਕਾਰਾ ਹੋਣ ਕਰਕੇ ਲੋਕ ਨਿਰਮਾਣ ਵਿਭਾਗ ਨੇ ਐਲਾਨੀ ਅਸੁਰੱਖਿਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।