19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੱਦਲਵਾਈ ਤੇ ਬਾਰਿਸ਼ ਨੇ ਵਧਾਈ ਚਿੰਤਾ, ਕਿਸਾਨ ਆਗੂਆਂ ਨੇ ਤੁਰੰਤ ਰਾਹਤ ਦੀ ਕੀਤੀ ਮੰਗ <br/>

ਅਜੀਤ ਡੈਸਕ 04-04-2026
ਵਡਾਲਾ ਗ੍ਰੰਥੀਆਂ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿਛਲੇ ਕੁਝ ਦਿਨਾਂ ਤੋਂ ਖਰਾਬ ਹੋ ਰਹੇ ਮੌਸਮ ਨੇ ਇਲਾਕੇ ਦੇ ਕਿਸਾਨਾਂ ਨੂੰ ਗੰਭੀਰ ਚਿੰਤਾ 'ਚ ਧੱਕ ਦਿੱਤਾ ਹੈ | ਨਿਰੰਤਰ ਬੱਦਲਵਾਈ ਅਤੇ ਹਰ ਦੂਜੇ-ਤੀਜੇ ਦਿਨ ਹੋ ਰਹੀ ਹਲਕੀ ਬਾਰਿਸ਼ ਕਾਰਨ ਕਣਕ ਦੀ ਫਸਲ 'ਤੇ ਮਾੜਾ ਅਸਰ ਪੈਣ ਦੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਸਾਫ਼ ਝਲਕ ਰਹੀ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਰਣਜੋਧ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਵਾਰ ਕਣਕ ਦੇ ਝਾੜ ਘਟਣ ਦੇ ਪੂਰੇ ਅਸਾਰ ਬਣ ਗਏ ਹਨ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਆਮ ਤੌਰ 'ਤੇ ਵੱਡੇ ਪੱਧਰ 'ਤੇ ਗੰਨੇ ਦੀ ਬਿਜਾਈ ਹੁੰਦੀ ਹੈ ਪਰ ਖੰਡ ਮਿਲ ਬਟਾਲਾ ਵਲੋਂ ਕਿਸਾਨਾਂ ਦੀ ਬਕਾਇਆ ਅਦਾਇਗੀ ਨਾ ਹੋਣ ਕਾਰਨ ਇਸ ਵਾਰ ਬਹੁਤ ਸਾਰੇ ਕਿਸਾਨਾਂ ਨੂੰ ਆਪਣੇ ਗੰਨੇ ਦੀ ਫਸਲ ਪੁੱਟ ਕੇ ਕਣਕ ਦੀ ਫਸਲ ਬੀਜਣੀ ਪਈ ਸੀ ਪਰ ਖਰਾਬ ਹੋਏ ਮੌਸਮ ਕਰ ਕੇ ਉਨ੍ਹਾਂ ਦੀ ਕਣਕ ਦੀ ਪੱਕੀ ਫਸਲ ਦੇ ਡਿੱਗਣ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਕਿਸਾਨ ਆਗੂ ਨੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗੰਨੇ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਸੰਕਟ ਵਿਚ ਘਿਰੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦਗਾਰ ਪਾਰਕ 'ਚ ਮੁਹੱਲਾ ਕਲੀਨਿਕ ਨਹੀਂ ਬਣਾਉਣ ਦਿੱਤਾ ਜਾਵੇਗਾ : ਵਾਹਲਾ <br/> ਅਗਲੀ ਖ਼ਬਰ ਪਿੰਡ ਭੁੱਲੇਚੱਕ ਦੀ ਵਾਟਰ ਸਪਲਾਈ ਦਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।