19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਭੁੱਲੇਚੱਕ ਦੀ ਵਾਟਰ ਸਪਲਾਈ ਦਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ

ਅਜੀਤ ਡੈਸਕ 04-04-2026
ਗੁਰਦਾਸਪੁਰ, 3 ਅਪ੍ਰੈਲ (ਅਸ਼ੋਕ ਸ਼ਰਮਾ)- ਬਲਾਕ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਭੁੱਲੇਚੱਕ ਵਿਖੇ ਪੰਜਾਬ ਸਰਕਾਰ ਨੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ 32 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ 50 ਹਜ਼ਾਰ ਗੈਲਨ ਦੀ ਟੈਂਕੀ ਦੀ ਉਸਾਰੀ ਕਰਵਾਈ ਗਈ ਸੀ ਪਰ ਹੁਣ ਵਾਟਰ ਸਪਲਾਈ ਦਾ ਪਾਣੀ ਗੰਦਾ ਆਉਣ ਕਾਰਨ ਲੋਕਾਂ ਅੰਦਰ ਹਾਹਾਕਾਰ ਮਚੀ ਹੋਈ ਹੈ | ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵਾਟਰ ਸਪਲਾਈ ਬੰਦ ਸੀ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਵਾਟਰ ਸਪਲਾਈ ਦੀ ਮੁਰੰਮਤ ਵੀ ਕਰਵਾਈ ਸੀ ਜਿਸ 'ਤੇ 10 ਲੱਖ ਰੁਪਏ ਖਰਚ ਆਇਆ ਸੀ ਤਾਂ ਜੋ ਪਿੰਡ ਦੇ ਲੋਕਾਂ ਨੂੰ ਸ਼ੁੱਧ ਸਾਫ਼ ਪਾਣੀ ਮਿਲ ਸਕੇ ਪਰ ਫਿਰ ਵੀ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਲੋਕਾਂ ਨੇ ਕੁਨੈਕਸ਼ਨ ਵੀ ਲਏ ਹੋਏ ਹਨ | ਜਦੋਂ ਕਿ ਸਾਫ਼ ਪਾਣੀ ਨਾ ਮਿਲਣ ਕਰਕੇੇ ਲੋਕ ਮਹਿਕਮੇ ਤੋਂ ਕਾਫੀ ਖ਼ਫ਼ਾ ਹਨ | ਉਨ੍ਹਾਂ ਕਿਹਾ ਕਿ ਲੋਕ ਵਾਟਰ ਸਪਲਾਈ ਦਾ ਸਾਫ਼ ਪਾਣੀ ਨਾ ਮਿਲਣ ਕਰਕੇ ਘਰਾਂ ਵਿਚ ਡੂੰਘੇ ਬੋਰ ਕਰਵਾਉਣ ਲਈ ਮਜਬੂਰ ਹਨ ਜਿਸ ਨਾਲ ਲੋਕਾਂ ਨੰੂ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦਾ ਅੰਦਰੋਂ ਸਿਸਟਮ ਖ਼ਰਾਬ ਹੋਇਆ ਪਿਆ ਹੈ ਤੇ ਮਹਿਕਮੇ ਨੂੰ ਇਸ ਵਾਰ ਲਿਖਤੀ ਤੌਰ 'ਤੇ ਜਾਣੂ ਵੀ ਕਰਵਾਇਆ ਹੈ ਪਰ ਇਸ ਪਾਸੇ ਮਹਿਕਮੇ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਇਥੇ ਸਾਢੇ 7 ਹਾਊਸ ਪਾਵਰ ਦੀ ਮੋਟਰ ਚੱਲਦੀ ਹੈ ਜਿਸ ਤੋਂ ਬਾਅਦ ਵੀ ਟੈਂਕੀ 'ਚ ਪਾਣੀ ਨਹੀਂ ਚੜ੍ਹ ਰਿਹਾ ਤੇ ਜੇਕਰ ਸਿੱਧੇ ਤੌਰ 'ਤੇ ਪਾਣੀ ਛੱਡਿਆ ਜਾਵੇ ਤਾਂ ਉਹ ਪੀਣ ਯੋਗ ਨਹੀਂਾ ਹੁੰਦਾ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹਲਕਾ ਇੰਚਾਰਜ ਰਮਨ ਬਹਿਲ ਦੇ ਧਿਆਨ ਹਿਤ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਮਹਿਕਮੇ ਨੂੰ ਤਾੜਨਾ ਕਰਦੇ ਹੋਏ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਹਦਾਇਤਾਂ ਕੀਤੀਆਂ ਸਨ ਪਰ ਫਿਰ ਵੀ ਮਹਿਕਮਾ ਲਾਪਰਵਾਹੀ ਵਰਤ ਰਿਹਾ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਗੁਰਦਾਸਪੁਰ ਦੇ ਐਸ.ਈ. ਨੂੰ ਹਦਾਇਤਾਂ ਕਰਕੇ ਲੋਕਾਂ ਨੂੰ ਸ਼ੁੱਧ ਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ |
ਪਿਛਲੀ ਖ਼ਬਰ ਬੱਦਲਵਾਈ ਤੇ ਬਾਰਿਸ਼ ਨੇ ਵਧਾਈ ਚਿੰਤਾ, ਕਿਸਾਨ ਆਗੂਆਂ ਨੇ ਤੁਰੰਤ ਰਾਹਤ ਦੀ ਕੀਤੀ ਮੰਗ <br/> ਅਗਲੀ ਖ਼ਬਰ ਪੁਲ ਤਿੱਬੜੀ ਤੋਂ ਗੁੰਝੀਆਂ ਬਾਂਗਰ ਤੇ ਤਿੱਬੜ ਨੂੰ ਜਾਂਦੀ ਸੜਕ ਬੁਰੀ ਤਰ੍ਹਾਂ ਟੁੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।