19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਾਵਾਂ-ਧੀਆਂ ਸਕੀਮ ਦੀ 13 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਰਜਿਸਟਰੇਸ਼ਨ ਸੰਬੰਧੀ ਪਿੰਡ ਧੰਨੇ ਵਿਖੇ ਮੀਟਿੰਗ <br/>

ਅਜੀਤ ਡੈਸਕ 04-04-2026
ਵਡਾਲਾ ਗ੍ਰੰਥੀਆਂ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਹੁਣ ਹਕੀਕਤ ਦਾ ਰੂਪ ਧਾਰਦਾ ਦਿਸ ਰਿਹਾ ਹੈ | 'ਮਾਵਾਂ-ਧੀਆਂ ਸਕੀਮ' ਤਹਿਤ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ 13 ਅਪ੍ਰੈਲ ਤੋਂ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ | ਇਸ ਸੰਬੰਧੀ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਧੰਨੇ ਵਿਖੇ ਭਰਵੀਂ ਮੀਟਿੰਗ ਦੌਰਾਨ ਜ਼ਿਲ੍ਹਾ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ, ਬਲਵਿੰਦਰ ਸਿੰਘ ਸਰਪੰਚ ਧੰਨੇ, ਜਰਨੈਲ ਸਿੰਘ ਸਾਬਕਾ ਸਰਪੰਚ ਧੰਨੇ, ਕਰਨੈਲ ਸਿੰਘ ਸਰਪੰਚ ਵਡਾਲਾ ਗ੍ਰੰਥੀਆਂ ਤੇ ਕਰਮ ਸਿੰਘ ਸਰਪੰਚ ਬਸਤੀ ਥਿੰਦ ਨੇ ਮਹਿਲਾਵਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਪੂਰੇ ਕਰ ਕੇ ਸਮੇਂ ਸਿਰ ਰਜਿਸਟਰੇਸ਼ਨ ਕਰਵਾਉਣ |


ਪਿਛਲੀ ਖ਼ਬਰ ਪੁਲ ਤਿੱਬੜੀ ਤੋਂ ਗੁੰਝੀਆਂ ਬਾਂਗਰ ਤੇ ਤਿੱਬੜ ਨੂੰ ਜਾਂਦੀ ਸੜਕ ਬੁਰੀ ਤਰ੍ਹਾਂ ਟੁੱਟੀ <br/> ਅਗਲੀ ਖ਼ਬਰ ਮਹਾਂਕਾਲੀ ਮੰਦਿਰ 'ਚ ਸ੍ਰੀ ਹਨੰੂਮਾਨ ਜੈਅੰਤੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।