20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਹਾਂਕਾਲੀ ਮੰਦਿਰ 'ਚ ਸ੍ਰੀ ਹਨੰੂਮਾਨ ਜੈਅੰਤੀ ਮਨਾਈ <br/>

ਅਜੀਤ ਡੈਸਕ 04-04-2026
ਕਾਦੀਆਂ, 3 ਅਪ੍ਰੈਲ (ਹਰਦੀਪ ਸਿੰਘ ਸੰਧੂ)-ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਮੇਨ ਬਾਜ਼ਾਰ ਕਾਦੀਆਂ ਵਲੋਂ ਪ੍ਰਧਾਨ ਪਵਨ ਕੁਮਾਰ ਭਾਟੀਆ ਦੀ ਅਗਵਾਈ ਵਿਚ ਮਹਾਂਕਾਲੀ ਮੰਦਿਰ ਵਿਖੇ ਸ਼੍ਰੀ ਹਨੂਮਾਨ ਜੈਅੰਤੀ ਮਨਾਈ ਗਈ | ਇਸ ਮੌਕੇ ਮਾਤਾ ਰਾਣੀ ਦੀਆਂ ਭੇਟਾਂ ਅਤੇ ਸ਼੍ਰੀ ਹਨੂੰਮਾਨ ਜੀ ਦੇ ਭਜਨਾਂ ਦਾ ਗੁਨਗਾਣ ਮੰਦਿਰ ਕਮੇਟੀ ਦੇ ਭਗਤ ਸ਼੍ਰੀ ਲਲਿਤ (ਬਿੱਟਾ ਭਨੋਟ), ਭਗਤ ਮੋਤੀ ਲਾਲ, ਸੂਰਜ, ਗੌਰਵ ਭਨੋਟ, ਅਸ਼ੋਕ, ਮੋਤੀ ਲਾਲ ਟੇਲਰ ਤੇ ਹੋਰ ਧਾਰਮਿਕ ਗਾਇਕਾਂ ਵਲੋਂ ਕੀਤਾ ਗਿਆ | ਇਸ ਮੌਕੇ ਸ਼੍ਰੀ ਹਨੂੰਮਾਨ ਜੀ ਅਤੇ ਮਾਤਾ ਰਾਣੀ ਜੀ ਆਰਤੀ ਉਪਰੰਤ ਵੱਖ-ਵੱਖ ਤਰ੍ਹਾਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ | ਆਰਤੀ ਉਪਰੰਤ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਭਾਟੀਆ ਨੇ ਆਈਆਂ ਸੰਗਤਾਂ, ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰ ਭਾਟੀਆ, ਚੇਅਰਮੈਨ ਰਜਿੰਦਰ ਭਾਟੀਆ, ਡਾਕਟਰ ਤਿਲਕ ਰਾਜ ਘੁੰਮਣ, ਅਮਿਤ ਭਾਟੀਆ, ਅਸ਼ੋਕ ਨਈਅਰ, ਬੱਬਲ ਮਹਾਜਨ, ਵੀਰੂ ਸੇਠ, ਡਿੰਪਲ ਵਰਮਾ, ਪੂਰਨ ਚੰਦ ਪੁਰੀ, ਸਵਰਨ ਸਿੰਘ, ਅਨਿਲ ਗੁਪਤਾ, ਰਜਤ ਮਹਾਜਨ, ਰਾਜੀਵ ਭਾਟੀਆ, ਗਗਨ ਜੋਜਰਾ, ਦੀਪਕ ਸ਼ਰਮਾ, ਮੰਗਾ ਭਾਟੀਆ, ਮੱਖਣ ਮਹਾਜਨ ਰੈਡੀਮੇਡ, ਅਨੀਸ਼ ਬਲੱਗਣ, ਰਾਹੁਲ ਜੋਜਰਾ, ਰਾਹੁਲ ਮੈਹਿਰਾ, ਸ਼ੁਭਮ ਮਹਾਜਨ, ਰੋਹਿਤ ਗੁਪਤਾ, ਰੋਹਿਤ ਭਨੋਟ, ਹਨੀ ਭਨੋਟ, ਸੋਨੂੰ, ਦਮਨਪ੍ਰੀਤ ਸਿੰਘ ਭਾਟੀਆ, ਅਵਤਾਰ ਸਿੰਘ ਭਾਟੀਆ, ਅਰਸ਼ ਭਾਟੀਆ, ਰਾਜ ਕੁਮਾਰ ਰਾਜੂ ਢੋਲਕੀ ਮਾਸਟਰ, ਹੀਰਾ ਲਾਲ, ਕੁਲਦੀਪ ਰਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਵਾਂ-ਧੀਆਂ ਸਕੀਮ ਦੀ 13 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਰਜਿਸਟਰੇਸ਼ਨ ਸੰਬੰਧੀ ਪਿੰਡ ਧੰਨੇ ਵਿਖੇ ਮੀਟਿੰਗ <br/> ਅਗਲੀ ਖ਼ਬਰ ਕ੍ਰਿਸਟਲ ਯੂਰੋਕਿਡਸ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।