21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਸਰਕਾਰ ਵਲੋਂ ਜਾਤੀ ਸਰਟੀਫਿਕੇਟ ਦੀ ਸ਼ਰਤ 'ਤੇ ਰਸੋਈ ਖਰਚਾ ਦੇਣ ਦਾ ਐਲਾਨ ਕਰ ਕੇ ਸੁਵਿਧਾ ਕੇਂਦਰਾਂ 'ਚ ਲੱਗੀਆ ਲੰਮੀਆਂ ਲਾਈਨਾਂ

ਅਜੀਤ ਡੈਸਕ 04-04-2026
ਧਿਆਨਪੁਰ, 3 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਪੰਜਾਬ ਸਰਕਾਰ ਵਲੋਂ ਵਿਸਾਖੀ ਵਾਲੇ ਦਿਨ ਤੋਂ ਰਸੋਈ ਖਰਚੇ ਵਜੋਂ ਅਨੁਸੂਚਿਤ ਜਾਤੀ ਦੇ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਦੇਣ ਦੇ ਐਲਾਨ ਨਾਲ ਹੀ ਜਾਤੀ ਸਰਟੀਫਿਕੇਟ ਦੀ ਸ਼ਰਤ ਰੱਖਣ ਦੇ ਕਾਰਨ ਮਹਿਲਾਵਾਂ ਵਿਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਪੂਰੇ ਪੰਜਾਬ ਦੇ ਸੁਵਿਧਾ ਕੇਂਦਰਾਂ ਵਿਚ ਲੰਮੀਆਂ-ਲੰਮੀਆਂ ਲਾਇਨਾਂ ਲੱਗੀਆਂ ਹੋਈਆਂ ਹਨ ਤੇ ਭੁੱਖੀਆਂ-ਭਾਣੀਆਂ ਮਹਿਲਾਵਾਂ ਦੀ ਜਦ ਕਈ-ਕਈ ਘੰਟੇ ਲਾਇਨਾਂ ਵਿਚ ਲੱਗਣ ਦੇ ਬਾਵਜੂਦ ਵੀ ਵਾਰੀ ਨਹੀਂ ਆਉਂਦੀ ਤਾਂ ਉਨ੍ਹਾਂ ਦਾ ਮਨ ਡਾਹਢਾ ਦੁਖੀ ਹੋ ਜਾਂਦਾ ਹੈ | ਬਹੁਤੀ ਵਾਰੀ ਸਾਰਾ-ਸਾਰਾ ਦਿਨ ਲਾਇਨ ਵਿਚ ਲੱਗਣ ਤੋਂ ਬਾਅਦ ਜਦੋਂ ਪਤਾ ਲਗਦਾ ਹੈ ਕਿ ਸਾਈਟ ਨਹੀਂ ਚੱਲ ਰਹੀ ਤਾਂ ਮਹਿਲਾਵਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕੁਝ ਪੜ੍ਹੇ-ਲਿਖੇ ਵਰਗ ਦੀਆਂ ਮਹਿਲਾਵਾਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਸਰਕਾਰ ਨੂੰ ਜੇਕਰ ਅਨੁਸੂਚਿਤ ਜਾਤੀਆਂ ਦੀ ਮਹਿਲਾਵਾਂ ਨੂੰ 1500 ਰੁਪਏ ਦੇਣ ਲਈ ਜਾਤੀ ਪੁੱਛਣ ਦੀ ਲੋੜ ਹੈ ਤਾਂ ਉਸ ਵਾਸਤੇ ਪਿੰਡ ਦੇ ਸਰਪੰਚ ਦੇ ਕੋਲੋਂ ਲਿਖਤੀ ਵਿਚ ਲੈ ਕੇ ਇਸ ਰਸੋਈ ਖਰਚੇ ਦਾ ਲਾਭ ਦੇ ਦੇਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਹੁਣ ਸਾਰੇ ਸੁਵਿਧਾ ਕੇਂਦਰਾਂ ਵਿਚ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹਨ, ਜਿਸ ਕਰ ਕੇ ਬਾਕੀ ਲੋਕਾਂ ਦੇ ਬਹੁਤ ਜ਼ਰੂਰੀ ਕੰਮ ਰੁਕੇ ਹੋਏ ਹਨ ਜੋ ਕੰਮ ਨਾ ਹੋਣ ਕਰ ਕੇ ਚਿੰਤਾ ਦੇ ਆਲਮ ਵਿਚ ਹਨ | ਸਾਰੇ ਪੰਜਾਬ ਦੇ ਸੁਵਿਧਾ ਕੇਂਦਰਾਂ ਵਿਚ ਜਾਤੀ ਸਰਟੀਫਿਕੇਟ ਵਾਲੀ ਸਾਈਟ 'ਤੇ ਕੰਮ ਹੋਣ ਕਰ ਕੇ ਜ਼ਿਆਦਾਤਰ ਸਾਈਟ ਵਿਅਸਥ ਰਹਿੰਦੀਆਂ ਹਨ | ਇਸ ਲਈ ਇਲਾਕੇ ਦੇ ਸੂਝਵਾਨ ਆਗੂ ਮਨਜੀਤ ਸਿੰਘ ਬਸੰਤਕੋਟ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਜਥੇ. ਕੁਲਜੀਤ ਸਿੰਘ ਮਝੈਲ, ਐਡ. ਸ਼ਰਨਜੀਤ ਸਿੰਘ ਬੇਦੀ ਰਉਵਾਲ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਜਥੇ. ਬਲਕਾਰ ਸਿੰਘ ਚੈਨੇਵਾਲ ਤੇ ਸਰਪੰਚ ਸੁਖਦੇਵ ਸਿੰਘ ਮੰਮਣ ਸਮੇਤ ਬਹੁਤ ਸਾਰੇ ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਾਤੀ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਕੇ ਕੁਝ ਇਹੋ ਜਿਹਾ ਹੱਲ ਲੱਭੇ, ਜਿਸ ਨਾਲ ਮਹਿਲਾਵਾਂ ਨੂੰ ਸਰਟੀਫਿਕੇਟ ਬਣਾਉਣ ਲਈ ਲਾਇਨਾਂ ਵਿਚ ਸਾਰਾ-ਸਾਰਾ ਦਿਨ ਨਾ ਲੱਗਣਾ ਪਵੇ |
ਧਿਆਨਪੁਰ ਸੁਵਿਧਾ ਕੇਂਦਰ ਵਿਚ ਜਾਤੀ ਸਰਟੀਫਿਕੇਟ ਬਣਾਉਣ ਲਈ ਮਹਿਲਾਵਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਹੋਈਆਂ | ਤਸਵੀਰ : ਕੁਲਦੀਪ ਸਿੰਘ ਸੋਨੂੰ


ਪਿਛਲੀ ਖ਼ਬਰ ਹਾਰਨੀਆਂ ਤੋਂ ਕਬੱਡੀ ਖਿਡਾਰੀ ਰਵਿੰਦਰ ਸਿੰਘ ਕਾਂਗਰਸ ਛੱਡ ਕੇ 'ਆਪ' 'ਚ ਹੋਏ ਸ਼ਾਮਿਲ ਅਗਲੀ ਖ਼ਬਰ ਪੈਨਸ਼ਨਰ ਤੇ ਮੁਲਾਜ਼ਮ ਮੰਗਾਂ ਲਾਗੂ ਨਾ ਕਰਕੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਪੰਜਾਬ ਸਰਕਾਰ- ਕਾਮਰੇਡ ਅਮਰਜੀਤ ਸਿੰਘ ਸੈਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।