ਬਟਾਲਾ, 31 ਮਾਰਚ (ਸਤਿੰਦਰ ਸਿੰਘ)-ਵੀ.ਐੱਮ.ਐੱਸ. ਇੰਸਟੀਚਿਊਟ ਬਟਾਲਾ ਵਿਖੇ ਇਨਰਵੀਲ ਕਲੱਬ ਬਟਾਲਾ ਅਤੇ ਅਮਨਦੀਪ ਹਸਪਤਾਲ ਅੰਮਿ੍ਤਸਰ ਵਲੋਂ ਕੈਂਸਰ ਸਬੰਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਚ ਡਾ. ਨੈਨਾ ਮੇਹੰਦੀ ਰੱਤਾ ਉੱਘੇ ਗਾਇਨੋਕੋਲੋਜਿਸਟ ਅਮਨਦੀਪ ਹਸਪਤਾਲ, ਡਾ. ਬਲਵਿੰਦਰ ਸਰਕਾਰੀਆ, ਐਮ.ਐਸ. ਗੁਰਜੀਤ, ਐਮ.ਐਸ. ਕਸ਼ਿਸ਼ ਅਗਰਵਾਲ, ਐਮ.ਐਸ. ਗੀਤਾ ਸ਼ਰਮਾ ਨੇ ਸ਼ਿਰਕਤ ਕੀਤੀ | ਡਾ. ਨੈਨਾ ਨੇ ਲੜਕੀਆਂ ਵਿਚ ਅੱਜ ਕੱਲ੍ਹ ਜ਼ਿਆਦਾ ਹੋ ਰਹੇ ਸਰਵੀਕਲ ਕੈਂਸਰ ਅਤੇ ਛਾਤੀ ਕੈਂਸਰ 'ਤੇ ਜਾਣਕਾਰੀ ਦਿੱਤੀ | ਇਸ ਸੈਮੀਨਾਰ ਵਿਚ ਉਨ੍ਹਾਂ ਨੇ ਕੈਂਸਰ ਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕੈਂਸਰ ਤੋਂ ਬਚਾਅ ਬਾਰੇ ਦੱਸਿਆ | ਡਾ. ਬਲਵਿੰਦਰ ਕੌਰ ਸਰਕਾਰੀਆ ਨੇ ਬੱਚਿਆਂ ਨੂੰ ਦੱਸਿਆ ਕਿ 9-14 ਸਾਲ ਦੀਆਂ ਬੱਚੀਆਂ ਨੂੰ ਵੈਕਸੀਨੇਸ਼ਨ ਦੇਣੀ ਲਾਜ਼ਮੀ ਹੈ ਅਤੇ ਇਹ ਵੈਕਸੀਨੇਸ਼ਨ ਸਰਕਾਰ ਵਲੋਂ ਮੁਫ਼ਤ ਲਗਾਈ ਜਾ ਰਹੀ ਹੈ | ਇਸ ਸੈਮੀਨਾਰ ਵਿਚ ਕਾਲਜ ਦੇ ਪਿ੍ੰਸੀਪਲ, ਸਟਾਫ਼ ਵੀ ਸ਼ਾਮਿਲ ਸਨ | ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਜਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |