25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਚ ਨਵੇਂ ਸੈਸ਼ਨ ਲਈ ਦਾਖ਼ਲਾ ਸ਼ੁਰੂ- ਪਿ੍ੰ. ਕੌਸ਼ਲ

ਅਜੀਤ ਡੈਸਕ 01-04-2026
ਬਟਾਲਾ, 31 ਮਾਰਚ (ਸਤਿੰਦਰ ਸਿੰਘ)-ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਆਪਣੇ ਇਲਾਕੇ ਕਾਦੀਆਂ ਦਾ ਇਕ ਬਿਹਤਰ ਸਿੱਖਿਆ ਦੇਣ ਵਾਲਾ ਸਰਕਾਰੀ ਅਦਾਰਾ ਹੈ | ਸੰਸਥਾ ਦੇ ਮੁਖੀ ਸ਼੍ਰੀਮਤੀ ਡਾ. ਸੁਨੀਤਾ ਕੌਸ਼ਲ ਨੇ ਸਿੱਖਿਆ ਦੇ ਖੇਤਰ ਤੇ ਸਕੂਲ ਦੀ ਸਰਬਪੱਖੀ ਅਗਵਾਈ ਵਿਚ ਮਹੱਤਵਪੂਰਵ ਭੂਮਿਕਾ ਨਿਭਾ ਕੇ ਸਟੇਟ ਐਵਾਰਡ ਹਾਸਲ ਕਰ ਕੇ ਆਪਣਾ ਤੇ ਸਕੂਲ ਦਾ ਨਾਂਅ ਸਾਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ | ਪਿ੍ੰ. ਡਾ. ਸੁਨੀਤਾ ਕੌਸ਼ਲ ਨੇ ਦੱਸਿਆ ਕਿ ਇਹ ਸਕੂਲ 6ਵੀਂ ਤੋਂ ਲੈ ਕੇ 12ਵੀਂ ਤੱਕ ਹੈ ਤੇ ਇਥੇ ਮੈਡੀਕਲ, ਨਾਨ ਮੈਡੀਕਲ, ਆਰਟਸ ਤੋਂ ਇਲਾਵਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਮੀਡੀਅਮ ਦੀ ਪੜ੍ਹਾਈ ਵੀ ਚੱਲ ਰਹੀ ਹੈ | ਇਸ ਸੰਸਥਾ ਦਾ ਮੁੱਖ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਅਕਾਦਮਿਕ ਸੋਚ ਦੇ ਨਾਲ-ਨਾਲ ਬੱਚਿਆਂ ਵਿਚ ਅਨੁਸ਼ਾਸਨ, ਸੱਭਿਆਚਾਰਕ ਮੁੱਲ, ਕਦਰਾਂ-ਕੀਮਤਾਂ ਦਾ ਵਿਕਾਸ ਤੇ ਬੱਚਿਆਂ ਨੂੰ ਸਰਬਪੱਖੀ ਵਿਕਾਸ ਨਾਲ ਜੋੜਨਾ ਵੀ ਹੈ | ਇਸ ਸੰਸਥਾ ਦੇ ਵਿਦਆਰਥੀ ਖੇਡਾਂ, ਕਰਾਟੇ ਮੁਕਾਬਲੇ ਆਦਿ ਵਿਚ ਵੱਖ-ਵੱਖ ਰਾਸ਼ਟਰੀ ਪੱਧਰ 'ਤੇ ਮੱਲ੍ਹਾਂ ਮਾਰ ਰਹੇ ਹਨ | ਇਸ ਸਕੂਲ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਦੇ ਨਾਲ-ਨਾਲ ਦੇਸ਼ ਵਿਚ ਰਹਿ ਕੇ ਲਾਅ, ਡਾਕਟਰੀ, ਇੰਜੀਨੀਰਿੰਗ ਦੀ ਪੜ੍ਹਾਈ ਵੀ ਕਰ ਰਹੇ ਹਨ | ਸਕੂਲ ਵਿਚ ਬੱਚਿਆਂ ਦੀ ਸੁਰੱਖਿਆ ਲਈ 2 ਸਕਿਉਰਿਟੀ ਗਾਰਡ ਅਤੇ ਕੈਂਪਸ ਦੀ ਦੇਖ-ਰੇਖ ਲਈ ਕੈਂਪਸ ਮੈਨੇਜਰ ਵੀ ਮੌਜ਼ੂਦ ਹੈ | ਬੱਚਿਆਂ ਦੇ ਬੌਧਿਕ ਵਿਕਾਸ ਲਈ ਇਕ ਵਧੀਆ ਲਾਇਬ੍ਰੇਰੀ ਦਾ ਵੀ ਪ੍ਰਬੰਧ ਹੈ | ਸਕੂਲ ਵਿਚ ਇਕ ਪ੍ਰੇਰਿਤ ਮਾਹੌਲ, ਕੰਪਿਊਟਰ, ਕਮਿਸਟਰੀ, ਫਜਿਕਸ, ਮੈਥ ਲੈਬਾਂ, ਇੰਟਰਨੈੱਟ ਦੀ ਸਹੂਲਤ, ਮੈਥ ਪਾਰਕ, ਆਰਟ ਰੂਮ, ਵਾਈਫਾਈ ਕੈਮਰੇ, ਕਲਾਸਾਂ 'ਚ ਸਮਾਰਟ ਬੋਰਡ ਤੇ ਹੋਰ ਵੀ ਆਧੁਨਿਕ ਪ੍ਰੋਜੈਕਟ ਚਲਾਏ ਜਾ ਰਹੇ ਹਨ | ਡਾ. ਕੌਸ਼ਲ ਨੇ ਦੱਸਿਆ ਕਿ ਅਧਿਆਪਕ ਤੇ ਵਿਦਿਆਰਥੀ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਯਤਨਸ਼ੀਲ ਹਨ | 8ਵੀਂ ਤੱਕ ਮੁਫ਼ਤ ਸਿੱਖਿਆ, ਮੁਫ਼ਤ ਕਿਤਾਬਾਂ ਦੀ ਸਹੂਲਤ ਅਤੇ ਮਿਡ ਡੇਅ ਮੀਲ ਦੀ ਸੁਵਿਧਾ, ਹਵਾਦਾਰ ਕਮਰੇ ਤੇ ਵਧੀਆ ਫਰਨੀਚਰ ਮੌਜ਼ੂਦ ਹੈ | ਪੀਣ ਲਈ ਸਾਫ਼ ਪਾਣੀ, ਜਰਨੇਟਰ ਦੀ ਸੁਵਿਧਾ, ਸਾਫ਼ ਸੁਖਰੇ ਬਾਥਰੂਮ ਅਤੇ ਸਕੂਲ ਵਿਚ ਖੁੱਲਾ ਖੇਡ ਦਾ ਮੈਦਾਨ ਵੀ ਉਪਲੱਬਧ ਹੈ, ਜਿਸ ਵਿਚ ਫੁੱਟਬਾਲ, ਵਾਲੀਬਾਲ, ਬਾਸਕਿਟਬਾਲ, ਕਬੱਡੀ ਤੇ ਖੋ-ਖੋ ਦੇ ਮੈਦਾਨ ਹਨ | ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਜਾ ਰਿਹਾ ਹੈ, ਬੱਚਿਆਂ ਲਈ ਸਕਾਲਰਸ਼ਿਪ ਤੇ ਵਜ਼ੀਫ਼ਿਆਂ ਦੀ ਸਹੂਲਤ ਦੇ ਨਾਲ-ਨਾਲ ਸਕੂਲ ਵਿਚ ਐੱਨ.ਐੱਸ.ਕਿਊ.ਐਫ. ਸਕੀਮ ਤਹਿਤ ਟੈਲੀਕਾਮ ਲੌਜੀਸਟਿਕ ਸਟਰੀਮ ਤੇ ਐਨ.ਸੀ.ਸੀ. ਵੀ ਉਪਲੱਬਧ ਹੈ | ਸਕੂਲ ਮੁਖੀ ਦੇ ਸ਼ਾਲਾਘਾਯੋਗ ਉਪਰਾਲੇ, ਮਿਹਨਤੀ ਤੇ ਉੱਚ ਯੋਗਤਾ, ਤਜ਼ਰਬੇਕਾਰ ਸਟਾਫ਼ ਵਿਦਿਆਰਥੀ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਵਧੀਆ ਸਿੱਖਿਆ ਮੁਹੱਈਆ ਕਰਵਾ ਕੇ ਸਮੇਂ ਦਾ ਹਾਣੀ ਬਣਾ ਰਹੇ ਹਨ | ਇਹ ਸਿੱਖਿਆ ਸੰਸਥਾ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ | ਸਕੂਲ ਵਿਚ ਸੁਰੱਖਿਅਤ ਵਾਤਾਵਰਣ, ਸਾਫ਼ ਸੁਥਰਾ, ਹਰਿਆ-ਭਰਿਆ ਕੈਂਪਸ, ਮੈਡੀਕਲ ਸਹੂਲਤ, ਮਾਰਸ਼ਲ ਆਰਟ, ਕਰਾਟੇ ਸਿੱਖਿਆ ਵੀ ਉਪਲੱਬਧ ਹੈ | ਬੱਚਿਆਂ ਦੀਆਂ ਮਾਨਸਿਕ, ਭਾਵਨਾਤਮਿਕ, ਸਿੱਖਿਅਕ ਤੇ ਨਿੱਜੀ ਮੁਸ਼ਕਿਲਾਂ ਦੇ ਹੱਲ ਲਈ ਸਕੂਲ ਵਿਚ ਕੈਰੀਅਰ ਤੇ ਗਾਈਡੈਂਸ ਸਿੱਖਿਆ ਵੀ ਦਿੱਤੀ ਜਾਂਦੀ ਹੈ, ਜਿਸ ਵਿਚ ਬੱਚਿਆਂ ਨੂੰ ਭਵਿੱਖ ਵਿਚ ਵੱਖ-ਵੱਖ ਵਿਸ਼ਿਆਂ ਦੀ ਚੋਣ ਤੋ ਇਲਾਵਾ ਰੁਜ਼ਗਾਰ ਪ੍ਰਾਪਤੀ ਦੇ ਰਾਹ ਵੀ ਵਿਖਾਏ ਜਾਂਦੇ ਹਨ |
ਪਿਛਲੀ ਖ਼ਬਰ ਵੀ.ਐੱਮ.ਐੱਸ. ਇੰਸਟੀਚਿਊਟ ਬਟਾਲਾ ਵਿਖੇ ਕੈਂਸਰ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਚੱਕਰੀ ਬਾਜ਼ਾਰ ਬਟਾਲਾ ਵਿਖੇ ਸੀਵਰੇਜ ਪਾਉਣ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।