25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਵਿਖੇ ਦਾਖਲਿਆਂ ਲਈ ਭਾਰੀ ਉਤਸ਼ਾਹ

ਅਜੀਤ ਡੈਸਕ 01-04-2026
ਬਟਾਲਾ, 31 ਮਾਰਚ (ਸਤਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਰਾਹੀਂ ਅਤੇ ਵਿਦਿਆ ਸਕੱਤਰ-ਡਾਇਰੈਕਟਰ ਸੁਖਮਿੰਦਰ ਸਿੰਘ ਤੇ ਅਸਿਸਟੈਂਟ ਡਾਇਰੈਕਟਰ ਸਤਵੰਤ ਕੌਰ ਦੇ ਯੋਗ ਉਪਰਾਲੇ ਸਦਕਾ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਜਲੰਧਰ ਰੋਡ ਬਟਾਲਾ ਦਿਨੋਂ-ਦਿਨ ਤਰੱਕੀਆਂ ਦੇ ਰਾਹ 'ਤੇ ਚੱਲ ਰਹੀ ਹੈ | ਇਸੇ ਤਹਿਤ ਅਕੈਡਮੀ ਵਿਖੇ ਅਕਾਦਮਿਕ ਸੈਸ਼ਨ-2026-27 ਦੇ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਕੂਲ ਵਿਖੇ ਨਰਸਰੀ ਵਿੰਗ ਲਈ ਬਚਪਨ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਪਲੇਅ ਤਰੀਕਿਆਂ ਰਾਹੀਂ ਸਿੱਖਿਆ ਦੇਣ ਦੀ ਖ਼ਾਸ ਸਹੂਲਤ ਹੈ, ਜਿਸ ਕਰਕੇ ਅਕੈਡਮੀ ਵਿਖੇ ਨਰਸਰੀ ਵਿੰਗ ਵਿਚ ਮਾਪਿਆਂ ਵਲੋਂ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਤਰਜੀਹ ਦਿੱਤੀ ਜਾ ਰਹੀ ਹੈ | ਪਿ੍ੰਸੀਪਲ ਡਾ. ਚਰਨਜੀਤ ਸਿੰਘ ਵਲੋਂ ਦੱਸਿਆ ਗਿਆ ਹੈ ਕਿ ਸਕੂਲ 'ਚ ਬਹੁਤ ਹੀ ਮਿਹਨਤੀ ਅਤੇ ਯੋਗ ਅਧਿਆਪਕਾਂ ਤੇ ਲੈਕਚਰਾਰਾਂ ਕਰ ਕੇ ਆਰਟਸ, ਸਾਇੰਸ ਤੇ ਕਾਮਰਸ ਗਰੁੱਪ ਦੀਆਂ ਕਲਾਸਾਂ ਬਹੁਤ ਹੀ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ | ਹਰੇਕ ਸਾਲ ਸਾਰੀਆਂ ਕਲਾਸਾਂ ਦੇ ਨਤੀਜੇ 100 ਫ਼ੀਸਦੀ ਹੋਣ ਕਰ ਕੇ ਇਲਾਕੇ ਦੀ ਇਸ ਨਾਮਵਾਰ ਸੰਸਥਾ ਵਿਚ ਦਿਨੋਂ ਦਿਨ ਨਵੇਂ ਦਾਖਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ |
ਪਿਛਲੀ ਖ਼ਬਰ ਭਾਈ ਤਾਰਾ ਸਿੰਘ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਥਪੁਰ ਵਿਖੇ ਕਰਵਾਇਆ ਅੰਮਿ੍ਤ ਸੰਚਾਰ ਅਗਲੀ ਖ਼ਬਰ ਕਿਸਾਨ ਫ਼ਸਲ ਨੂੰ ਬਚਾਉਣ ਲਈ ਟਰਾਂਸਫਾਰਮਰਾਂ ਹੇਠੋਂ ਕਣਕ ਦੀ ਕਟਾਈ ਜ਼ਰੂਰ ਕਰਨ : ਉਪ ਮੰਡਲ ਅਫ਼ਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।