29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੇਟ ਇਲਾਕੇ ਦੇ ਕਿਸਾਨਾਂ ਨੇ ਸੇਮ ਨਹਿਰ ਦੀ ਸਫ਼ਾਈ ਤੇ ਡੂੰਘਾਈ ਕਰਵਾਉਣ ਲਈ ਡਰੇਨੇਜ਼ ਵਿਭਾਗ ਤੋਂ ਲਗਾਈ ਗੁਹਾਰ

ਅਜੀਤ ਡੈਸਕ 30-03-2026
ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਖੇਤਰ ਅੰਦਰ ਨਿਕਲਦੀ ਸੇਮ ਨਹਿਰ ਦੀ ਸਫ਼ਾਈ ਤੇ ਡੂੰਘਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਨਾਲਿਆਂ ਵਿਚ ਬੈਕ ਮਾਰਨ ਨਾਲ ਨਾਲਿਆਂ ਦੀਆਂ ਫ਼ਸਲਾਂ ਕਾਫ਼ੀ ਪ੍ਰਭਾਵਿਤ ਹੋ ਰਹੀਆਂ ਹਨ | ਇਸ ਪਾਸੇ ਡਰੇਨੇਜ਼ ਵਿਭਾਗ ਗੁਰਦਾਸਪੁਰ ਬਿਲਕੁਲ ਧਿਆਨ ਨਹੀਂ ਦੇ ਰਿਹਾ | ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਬੇਟ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਡਰੇਨਜ਼ ਵਿਭਾਗ ਗੁਰਦਾਸਪੁਰ ਵਲੋਂ ਨਾਲਿਆਂ ਅਤੇ ਸੇਮ ਨਹਿਰ ਦੀ ਸਫ਼ਾਈ ਕਰਵਾਈ ਜਾਂਦੀ ਹੈ ਤੇ ਸਫ਼ਾਈ ਸਮੇਂ ਮਿੱਟੀ ਨੇੜੇ ਸੁੱਟ ਦਿੱਤੀ ਜਾਂਦੀ ਹੈ | ਜਦੋਂ ਫਿਰ ਭਾਰੀ ਮੀਂਹ ਆਉਂਦਾ ਹੈ ਤਾਂ ਉਹ ਮਿੱਟੀ ਨਾਲਿਆਂ ਅਤੇ ਨਹਿਰ ਵਿਚ ਡਿਗ ਕੇ ਰਿੱਬ ਜੰਮ ਜਾਂਦੀ ਹੈ | ਸੇਮ ਨਹਿਰ ਵਿਚ ਪਾਣੀ ਦਾ ਵਹਾਅ ਠੀਕ ਨਹੀਂ ਹੁੰਦਾ, ਜਿਸ ਕਰਕੇ ਉਹ ਪਾਣੀ ਓਵਰਫ਼ਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਚਲਾ ਜਾਂਦਾ ਹੈ ਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ | ਇਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਾਫ਼ੀ ਮਾਰ ਝੱਲਣੀ ਪੈਂਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਰੇਨੇਜ਼ ਵਿਭਾਗ ਪੰਜਾਬ ਨੂੰ ਹਦਾਇਤਾਂ ਕਰਕੇ ਗੁਰਦਾਸਪੁਰ ਦੇ ਬੇਟ ਇਲਾਕੇ ਅੰਦਰ ਵਗਦੀ ਸਮੇਂ ਨਹਿਰ ਦੀ ਸਫ਼ਾਈ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ |
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਯਾਤਰੀਆਂ ਲਈ ਹੋਰ ਸਹੂਲਤਾਂ ਤੇ ਸੁਵਿਧਾਵਾਂ ਵਿਚ ਹੋਇਆ ਵਾਧਾ ਅਗਲੀ ਖ਼ਬਰ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਦੀ ਸ਼ੋਭਾ ਯਾਤਰਾ 7 ਅਪ੍ਰੈਲ ਨੰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।