29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਦੀ ਸ਼ੋਭਾ ਯਾਤਰਾ 7 ਅਪ੍ਰੈਲ ਨੰੂ

ਅਜੀਤ ਡੈਸਕ 30-03-2026
ਗੁਰਦਾਸਪੁਰ, 29 ਮਾਰਚ (ਚੱਕਰਾਜਾ)- ਸ੍ਰੀ ਗੁਰੂ ਨਾਭਾ ਦਾਸ ਦੀ ਸ਼ੋਭਾ ਯਾਤਰਾ 7 ਅਪ੍ਰੈਲ ਨੰੂ ਸ਼ੋ੍ਰਮਣੀ ਮੰਦਿਰ ਪਿੰਡ ਹੱਲਾ ਤੋਂ ਸਵੇਰੇ 10 ਵਜੇ ਕੱਢੀ ਜਾਵੇਗੀ ਜਿਸ ਦੀ ਅਗਵਾਈ ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ, ਸੰਤ ਮਹਾਤਮਾ, ਪੰਚ, ਸਰਪੰਚ, ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ, ਸ਼ਹਿਰੀ ਕਮੇਟੀ ਵਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਨਾਲ ਪਿੰਡ ਹੱਲਾ ਤੋਂ ਸ਼ੁਰੂ ਹੋ ਕੇ ਗੁਰੂ ਨਾਭਾ ਦਾਸ ਦਾ ਗੁਣਗਾਨ ਕਰਦੇ ਹੋਏ ਪਿੰਡ ਲਿੱਤਰ, ਬਾਬੋਵਾਲ ਤੋਂ ਹੁੰਦੀ ਹੋਈ ਸ਼ਾਮ ਨੰੂ ਆਰੰਭਿਕ ਸਥਾਨ 'ਤੇ ਸਮਾਪਤੀ ਹੋਵੇਗੀ | ਇਸ ਮੌਕੇ ਲੰਗਰ ਅਤੁੱਟ ਵਰਤਾਏ ਜਾਣਗੇ | ਜਦੋਂ ਕਿ 8 ਅਪ੍ਰੈਲ ਨੰੂ ਸ਼ੋ੍ਰਮਣੀ ਮੰਦਿਰ ਪਿੰਡ ਹੱਲਾ ਵਿਖੇ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਸਤਿਸੰਗ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਬੇਟ ਇਲਾਕੇ ਦੇ ਕਿਸਾਨਾਂ ਨੇ ਸੇਮ ਨਹਿਰ ਦੀ ਸਫ਼ਾਈ ਤੇ ਡੂੰਘਾਈ ਕਰਵਾਉਣ ਲਈ ਡਰੇਨੇਜ਼ ਵਿਭਾਗ ਤੋਂ ਲਗਾਈ ਗੁਹਾਰ ਅਗਲੀ ਖ਼ਬਰ ਨਵੀਂ ਸੜਕ ਉੱਖੜਨ ਕਰ ਕੇ ਇਲਾਕੇ 'ਚ ਬਣੀ ਚਰਚਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।