29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਨਵੀਂ ਸੜਕ ਉੱਖੜਨ ਕਰ ਕੇ ਇਲਾਕੇ 'ਚ ਬਣੀ ਚਰਚਾ ਦਾ ਵਿਸ਼ਾ

ਅਜੀਤ ਡੈਸਕ 30-03-2026
ਬਹਿਰਾਮਪੁਰ, 29 ਮਾਰਚ (ਪ੍ਰੋ: ਬਲਬੀਰ ਸਿੰਘ ਕੋਲਾ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਇਲਾਕੇ ਜੇ.ਆਰ. ਸ਼ੈਲਰ ਦੀਨਾਨਗਰ ਤੋਂ ਲੈ ਕੇ ਪਿੰਡ ਬਾਹਮਣੀ ਤੱਕ ਬਣੀ ਨਵੀਂ ਸੜਕ 'ਚ ਖੱਡੇ ਪੈ ਜਾਣ ਕਾਰਨ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਵਰਨਣਯੋਗ ਹੈ ਕਿ ਅਕਤੂਬਰ 2025 ਦੀ ਅਖੀਰ ਅਤੇ ਨਵੰਬਰ ਦੇ ਸ਼ੁਰੂ ਵਿਚ ਪੰਜਾਬ ਮੰਡੀ ਬੋਰਡ ਵਿਭਾਗ ਵਲੋਂ 18 ਫੁੱਟ ਚੌੜੀ ਤੇ ਕਰੀਬ ਸਾਢੇ 6 ਕਿੱਲੋਮੀਟਰ ਲੰਮੀ ਸੜਕ ਬਣਾਈ ਗਈ ਸੀ | ਪਹਿਲਾਂ ਤਾਂ ਨਵੀਂ ਸੜਕ ਬਣਨ ਨਾਲ ਲੋਕਾਂ ਦੇ ਮਨਾਂ 'ਚ ਖੁਸ਼ੀ ਦੀ ਲਹਿਰ ਸੀ ਪਰ ਸੜਕ ਠੰਢ ਦੇ ਮੌਸਮ ਵਿਚ ਬਣਾਉਣ ਤੇ ਲੁੱਕ ਦੀ ਮਾਤਰਾ ਘੱਟ ਹੋਣ ਕਰਕੇ ਸੜਕ ਕੁਝ ਦਿਨਾਂ ਬਾਅਦ ਹੀ ਕਈ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ | ਠੇਕੇਦਾਰ ਵਲੋਂ ਜਿਨ੍ਹਾਂ ਥਾਵਾਂ ਤੋਂ ਸੜਕ ਟੁੱਟੀ ਸੀ, ਉਨ੍ਹਾਂ ਥਾਵਾਂ 'ਤੇ ਦੁਬਾਰਾ ਤੋਂ ਸੜਕ ਦੀ ਮੁਰੰਮਤ ਵੀ ਕਰਵਾਈ ਗਈ ਪਰ ਸੜਕ ਹੁਣ ਹੋਰ ਕਈ ਥਾਵਾਂ ਤੋਂ ਟੁੱਟਣ ਕਰਕੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸੜਕ ਦੀ ਹਾਲਤ ਸਬੰਧੀ ਜਦੋਂ ਮੰਡੀ ਬੋਰਡ ਦੇ ਐੱਸ.ਡੀ.ਓ. ਰਕੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੜਕ ਅਜੇ ਅਧੂਰੀ ਹੈ, ਠੰਢ ਦਾ ਮੌਸਮ ਆਉਣ ਕਰਕੇ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਗਿਆ ਸੀ | ਸੜਕ ਦੀ ਮਜ਼ਬੂਤੀ ਲਈ ਅਜੇ ਦੋ ਹੋਰ ਲੇਅਰਾਂ ਸੜਕ 'ਤੇ ਪਾਈਆਂ ਜਾਣੀਆਂ ਹਨ ਤੇ ਇਕ ਆਰ.ਸੀ.ਸੀ. ਤੇ ਇਕ ਪੀ.ਸੀ. ਦੀ ਲੇਅਰ ਹੋਰ ਪਾ ਕੇ ਸੜਕ ਨੰੂ ਮਜ਼ਬੂਤ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਦੀ ਸ਼ੋਭਾ ਯਾਤਰਾ 7 ਅਪ੍ਰੈਲ ਨੰੂ ਅਗਲੀ ਖ਼ਬਰ ਨਵੀਂ ਸੜਕ ਉੱਖੜਨ ਕਰ ਕੇ ਇਲਾਕੇ 'ਚ ਬਣੀ ਚਰਚਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।